ਪੀ ਵੀ ਸਿੰਧੂ : ਵਰਲਡ ਟੂਰ ਫਾਇਨਲ ਜਿੱਤਣ ਵਾਲੀ ਪਹਿਲੀ ਭਾਰਤੀ
ਤਸਵੀਰ ਸਰੋਤ, Getty Images
ਪੀ.ਵੀ ਸਿੰਧੂ ਨੇ ਆਖਰ ਵਰਲਡ ਟੂਰ ਫਾਈਨਲਸ ਵਿੱਚ ਗੋਲਡ ਮੈਡਲ ਜਿੱਤ ਲਿਆ ਹੈ। ਵਰਲਡ ਟੂਰ ਜਿੱਤਣ ਵਾਲੀ ਪੀਵੀ ਸਿੰਧੂ ਪਹਿਲੀ ਭਾਰਤੀ ਬਣੀ ਹਨ।
ਹਾਂਗ ਕਾਂਗ ਦੇ ਗੁਆਂਗਜ਼ੋਊ ਵਿੱਚ ਹੋਏ ਫਾਈਨਲ ਮੈਚ ਵਿੱਚ ਪੀ.ਵੀ ਸਿੰਧੂ ਨੇ 2017 ਦੀ ਵਿਸ਼ਵ ਚੈਂਪੀਅਨ ਨੌਜ਼ੋਮੀ ਓਕੂਹਾਰਾ ਨੂੰ ਸਿੱਧੇ ਸੈਟਾਂ ਵਿੱਚ 21-19, 21-17 ਨਾਲ ਹਰਾ ਦਿੱਤਾ ਹੈ। ਮੈਚ ਪੂਰੇ ਇੱਕ ਘੰਟੇ ਤੇ ਦੋ ਮਿੰਟ ਤੱਕ ਚੱਲਿਆ ਸੀ।
ਇਸ ਤੋਂ ਪਹਿਲਾਂ 2011 ਵਿੱਚ ਸਾਈਨਾ ਨੇਹਵਾਲ ਵਰਲਡ ਸੂਪਰ ਸੀਰੀਜ਼ ਫਾਈਨਲ ਵਿੱਚ ਪਹੁੰਚੀ ਸੀ।
ਇਹ ਵੀ ਪੜ੍ਹੋ:
ਕੌਣ ਹੈ ਪੀ.ਵੀ. ਸਿੰਧੂ?
5 ਜੁਲਾਈ 1995 ਨੂੰ ਤੇਲੰਗਾਨਾ ਵਿੱਚ ਪੈਦਾ ਹੋਈ 22 ਸਾਲਾ ਪੀਵੀ ਸਿੰਧੂ ਦਾ ਸਿਤਾਰਾ ਇਨ੍ਹਾਂ ਦਿਨੀਂ ਚੜ੍ਹਤ 'ਤੇ ਹੈ। ਉਹ ਵਿਸ਼ਵ ਰੈਂਕਿੰਗ ਵਿੱਚ ਤੀਜੇ ਨੰਬਰ ਦੀ ਖਿਡਾਰਨ ਹਨ।
ਸਾਇਨਾ ਨੇਹਵਾਲ ਵਾਂਗ ਹੀ ਸਿੰਧੂ ਨੂੰ ਵੀ ਕੋਚ ਗੋਪੀ ਚੰਦ ਨੇ ਹੀ ਪਰਖਿਆ ਤੇ ਤਰਾਸ਼ਿਆ ਹੈ।
ਸਾਇਨਾ ਵਾਂਗ ਹੀ ਘੱਟ ਉਮਰ ਵਿੱਚ ਸਿੰਧੂ ਦਾ ਜੇਤੂ ਸਫਰ ਸ਼ੁਰੂ ਹੋਇਆ ਸੀ- ਅੰਡਰ-10, ਅੰਡਰ-13 ਵਰਗੇ ਮੁਕਾਬਲੇ ਉਹ ਲਗਾਤਾਰ ਜਿੱਤਣ ਲੱਗੇ।
2013 ਅਤੇ 2014 ਵਿੱਚ ਉਨ੍ਹਾਂ ਨੇ ਲਗਾਤਾਰ ਵਿਸ਼ਵ ਚੈਂਪੀਅਨਸ਼ਿਪ ਮੈਡਲ ਜਿੱਤੇ। ਬੈਡਮਿੰਟਨ ਵਿੱਚ ਕਿਸੇ ਭਾਰਤੀ ਮਹਿਲਾ ਨੇ ਅਜਿਹਾ ਮਾਅਰਕਾ ਪਹਿਲੀ ਵਾਰ ਮਾਰਿਆ ਸੀ। ਇਹ ਉਹ ਸਮਾਂ ਸੀ ਜਦੋਂ ਸਾਇਨਾ ਨੇਹਵਾਲ ਵੀ ਟਾਪ ਫਾਰਮ ਵਿੱਚ ਚੱਲ ਰਹੇ ਸਨ। ਦੋਹਾਂ ਵਿੱਚ ਕਾਂਪੀਟੀਸ਼ਨ ਸ਼ੁਰੂ ਹੋ ਚੁੱਕਿਆ ਸੀ।
ਤਸਵੀਰ ਸਰੋਤ, SAJJAD HUSSAIN/AFP/Getty Images
ਸਾਲ 2016 ਦੇ ਓਲੰਪਿਕ ਵਿੱਚ ਸਿੰਧੂ ਫਾਈਨਲ ਮੁਕਾਬਲੇ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ। ਫਾਈਨਲ ਵਿੱਚ ਉਹ ਹਾਰ ਭਾਵੇਂ ਗਏ ਪਰ ਚਾਂਦੀ ਦਾ ਮੈਡਲ ਉਨ੍ਹਾਂ ਲਈ ਵੱਡੀ ਪ੍ਰਾਪਤੀ ਸੀ। ਉਹ ਵੀ ਉਸ ਸਮੇਂ ਜਦੋਂ ਸਾਇਨਾ ਸੱਟ ਲੱਗਣ ਕਰਕੇ ਓਲੰਪਿਕ ਤੋਂ ਬਾਹਰ ਹੋ ਗਏ ਸਨ।
2016 ਓਲੰਪਿਕ ਦੇ ਇਸ ਮੈਡਲ ਤੋਂ ਇਲਾਵਾ ਉਸ ਨੇ 2018 ਦੀਆਂ ਕਾਮਨਵੈਲਥ ਖੇਡਾਂ ਵਿੱਚ ਵੀ ਸਿਲਵਰ ਮੈਡਲ ਜਿੱਤਿਆ ਸੀ।
ਲਗਪਗ 5 ਫੁੱਟ 11 ਇੰਚ ਲੰਮੀ ਪੀ ਵੀ ਸਿੰਧੂ ਦੇ ਪਿਤਾ ਪੀ ਵੀ ਰਮੱਨਾ ਅਤੇ ਮਾਂ ਪੀ ਵਿਜਿਆ ਵਾਲੀਬਾਲ ਖਿਡਾਰੀ ਰਹਿ ਚੁੱਕੇ ਹਨ। ਸਿੰਧੂ ਦੁਨੀਆਂ ਦੀ ਸੱਤਵੀਂ ਸਭ ਤੋਂ ਕਮਾਊ ਮਹਿਲਾ ਖਿਡਾਰਨ ਹੈ।
ਸਿੰਧੂ ਨੂੰ ਭਾਰਤ ਦਾ ਚੌਥਾ ਸਭ ਤੋਂ ਉੱਚਾ ਨਾਗਰਿਕ ਸਨਮਾਨ, ਪਦਮ ਸ਼੍ਰੀ, ਵੀ ਦਿੱਤਾ ਜਾ ਚੁੱਕਾ ਹੈ।
ਤਾਜ਼ਾ ਘਟਨਾਕ੍ਰਮ
ਦ੍ਰਿਸ਼ਟੀਕੋਣ
ਪਾਠਕਾਂ ਦੀ ਪਸੰਦ
ਸਮੱਗਰੀ ਉਪਲਬਧ ਨਹੀਂ ਹੈ