ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਦੇ ਦਫ਼ਤਰ ਬਾਹਰ ਹੋਏ ਧਮਾਕੇ ਬਾਰੇ ਪੁਲਿਸ ਨੇ ਕੀ-ਕੀ ਦੱਸਿਆ ਹੈ

ਵੀਡੀਓ ਕੈਪਸ਼ਨ, ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਦੇ ਦਫ਼ਤਰ ਬਾਹਰ ਹੋਏ ਧਮਾਕੇ ਬਾਰੇ ਪੁਲਿਸ ਨੇ ਕੀ ਜਾਣਕਾਰੀ ਦਿੱਤੀ
ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਦੇ ਦਫ਼ਤਰ ਬਾਹਰ ਹੋਏ ਧਮਾਕੇ ਬਾਰੇ ਪੁਲਿਸ ਨੇ ਕੀ-ਕੀ ਦੱਸਿਆ ਹੈ

ਚੰਡੀਗੜ੍ਹ ਦੇ ਸੈਕਟਰ 37 ਸਥਿਤ ਬੀਜੇਪੀ ਦਫਤਰ ਦੇ ਬਾਹਰ ਧਮਾਕੇ ਦੀ ਅਵਾਜ਼ ਅਤੇ ਧੂੰਆਂ ਉੱਠਣ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਮਿਲੀ ਸੀ। ਪੁਲਿਸ ਮੁਤਾਬਕ ਧਮਾਕੇ ਦੀ ਸ਼ਿਕਾਇਤ ਮਿਲਣ ਬਾਅਦ ਉਹ ਮੌਕੇ ਉੱਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।

ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਨੇ ਕਿਹਾ, "ਸ਼ਾਮ ਪੰਜ ਵਜੇ ਜਾਣਕਾਰੀ ਮਿਲੀ ਸੀ ਕਿ ਸੈਕਟਰ 37 ਵਿੱਚ ਬੀਜੇਪੀ ਦਫਤਰ ਕੋਈ ਅਵਾਜ਼ ਆਈ ਹੈ ਜੋ ਬਲਾਸਟ ਵਰਗੀ ਲੱਗ ਰਹੀ ਹੈ। ਸਾਡੀ ਟੀਮ ਇੱਥੇ ਪਹੁੰਚ ਗਈ ਸੀ ਅਤੇ ਇੱਥੇ ਆ ਕੇ ਦੇਖਿਆ ਕਿ ਇੱਕ ਕਰੂਡ ਟਾਈਪ ਛੋਟੀ ਚੀਜ਼ ਸ਼ਰਾਰਤ ਵਜੋਂ ਸੁੱਟੀ ਗਈ ਹੈ। ਅਸੀਂ ਪੜਤਾਲ ਕਰ ਰਹੇ ਹਾਂ।"

ਭਾਜਪਾ ਦਫ਼ਤਰ
ਤਸਵੀਰ ਕੈਪਸ਼ਨ, ਚੰਡੀਗੜ੍ਹ ਦੇ ਸੈਕਟਰ 37 ਸਥਿਤ ਬੀਜੇਪੀ ਦਫਤਰ ਦੇ ਬਾਹਰ ਧਮਾਕੇ ਦੀ ਅਵਾਜ਼ ਅਤੇ ਧੂੰਆਂ ਉੱਠਣ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਮਿਲੀ ਸੀ

ਬੀਜੇਪੀ ਆਗੂਆਂ ਨੇ ਕੀ ਕਿਹਾ

ਚੰਡੀਗੜ੍ਹ ਵਿੱਚ ਮੌਜੂਦ ਬੀਜੇਪੀ ਦੇ ਆਗੂ ਵਿਨੀਤ ਜੋਸ਼ੀ ਨੇ ਕਿਹਾ, "ਭਾਰਤੀ ਜਨਤਾ ਪਾਰਟੀ ਦੇ ਦਫਤਰ ਬਾਹਰ ਬਲਾਸਟ ਹੋਇਆ। ਸਟਾਫ ਨੇ ਬਾਹਰ ਆ ਕਿ ਦੇਖਿਆ ਤਾਂ ਧੂੜ ਉੱਡੀ ਹੋਈ ਸੀ। ਧੂੜ ਦੇ ਬੈਠਣ ਉੱਤੇ ਦੇਖਿਆ ਗਿਆ ਕਿ ਸਕੂਟਰੀ ਅਤੇ ਕਾਰ ਨੁਕਸਾਨੀ ਗਈ ਸੀ। ਛਰੇ ਦੇ ਨਿਸ਼ਾਨ ਵੀ ਕੰਧ ਉੱਤੇ ਸਨ।"

ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਪੋਸਟ ਪਾ ਕਿ ਲਿਖਿਆ, "ਪਹਿਲਾਂ ਲਗਾਤਾਰ ਪੰਜਾਬ ਦੇ ਥਾਣਿਆਂ ਤੇ ਗ੍ਰੈਨੇਡ ਹਮਲੇ ਹੋ ਰਹੇ ਹਨ, ਫਿਰ ਬੀਤੇ ਦਿਨ ਹੁਸ਼ਿਆਰਪੁਰ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਅਤੇ ਅੱਜ ਚੰਡੀਗੜ੍ਹ ਵਿਖੇ ਬੀਜੇਪੀ ਦੇ ਸੂਬਾ ਪੱਧਰੀ ਦਫਤਰ ਤੇ ਹਮਲਾ ਹੋਇਆ ਹੈ। ਪਰ ਵੱਖਵਾਦੀ ਤਾਕਤਾਂ ਚਾਹੇ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਉਹ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜ ਨਹੀਂ ਸਕਦੀਆਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)