ਕੋਰੋਨਾਵਾਇਰਸ: ਬੱਚਿਆਂ ਵਿੱਚ ਕਿਹੜੇ ਲੱਛਣ ਦਿਖੇ - 5 ਅਹਿਮ ਖ਼ਬਰਾਂ

ਪੜ੍ਹਨ ਦਾ ਸਮਾਂ: 3 ਮਿੰਟ

ਐੱਨਐਚਐਸ ਡਾਕਟਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਬੱਚਿਆਂ ਵਿੱਚ ਹੋ ਰਹੀ ਇੱਕ ਦੁਰਲੱਭ ਪਰ ਖ਼ਤਰਨਾਕ ਪ੍ਰਤੀਕ੍ਰਿਆ ਨੂੰ ਜਾਂਚਣ, ਜੋ ਕਿ ਕੋਰੋਨਾਵਾਇਰਸ ਦੀ ਲਾਗ ਨਾਲ ਜੁੜੀ ਹੋ ਸਕਦੀ ਹੈ।

ਜਨਰਲ ਪ੍ਰੈਕਟਿਸ਼ਨਰਾਂ (ਜੀਪੀ) ਨੂੰ ਭੇਜੀ ਗਈ ਇੱਕ ਜ਼ਰੂਰੀ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਲੰਡਨ ਅਤੇ ਯੂਕੇ ਦੇ ਹੋਰ ਹਿੱਸਿਆਂ ਵਿੱਚ ਇੰਟੈਂਸਿਵ ਕੇਅਰ ਵਿਭਾਗ ਵਿੱਚ ਗੰਭੀਰ ਬਿਮਾਰੀਆਂ ਵਾਲੇ ਬੱਚਿਆਂ 'ਚ ਅਜੀਬ ਲੱਛਣ ਵੇਖੇ ਜਾ ਰਹੇ ਹਨ।

ਇਨ੍ਹਾਂ ਵਿਚੋਂ ਕੁਝ ਬੱਚੇ ਕੋਰੋਨਾਵਾਇਰਸ ਪੌਜ਼ਿਟਿਵ ਵੀ ਪਾਏ ਗਏ ਹਨ। ਪੜ੍ਹੋ ਕੀ ਹਨ ਇਹ ਲੱਛਣ।

ਕੀ ਸ਼ਰਾਬ ਪੀਣ ਨਾਲ ਕੋਰੋਨਾਵਾਇਰਸ ਮਰ ਜਾਵੇਗਾ?

ਪੂਰੀ ਦੁਨੀਆਂ ਕੋਰੋਨਾਵਾਇਰਸ ਮਹਾਂਮਾਰੀ ਨਾਲ ਲੜ ਰਹੀ ਹੈ। ਇਸ ਦੌਰਾਨ ਭਾਂਤ-ਸੁਭਾਂਤੀਆਂ ਸਲਾਹਾਂ ਸਿਹਤ ਸੰਭਾਲ ਲਈ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

ਇਨ੍ਹਾਂ ਵਿੱਚੋਂ ਕੁਝ ਕੁ ਕਾਰਗਰ ਤਾਂ ਭਾਵੇਂ ਨਾ ਹੋਣ ਪਰ ਨੁਕਸਾਨਦਾਇਕ ਤਾਂ ਬਿਲਕੁਲ ਨਹੀਂ ਹਨ। ਜਦਕਿ ਕੁਝ ਅਜਿਹੀਆਂ ਵੀ ਹਨ ਜਿਨ੍ਹਾਂ ਕਾਰਨ ਤੁਹਾਨੂੰ ਬੀਮਾਰੀ ਨਾਲੋਂ ਮਹਿੰਗਾ ਇਲਾਜ ਪੈ ਸਕਦਾ ਹੈ।

ਅਸੀਂ ਅਜਿਹੀਆਂ ਕੁਝ ਸਲਾਹਾਂ ਦਾ ਜਾਇਜ਼ਾ ਲਿਆ ਕਿ ਸਾਇੰਸ ਇਨ੍ਹਾਂ ਬਾਰੇ ਕੀ ਕਹਿੰਦੀ ਹੈ। ਜਿਵੇਂ ਕੀ ਸ਼ਰਾਬ ਪੀਣ ਨਾਲ ਕੋਰੋਨਾਵਾਇਰਸ ਢਿੱਡ ਵਿੱਚ ਹੀ ਮਰ ਜਾਵੇਗਾ, ਸਾਹ ਰੋਕਣ ਨਾਲ ਕੋਰੋਨਾਵਾਇਰਸ ਦਾ ਟੈਸਟ ਹੋ ਜਾਵੇਗਾ ਆਦਿ। ਪੜ੍ਹੋ ਇਨ੍ਹਾਂ ਦਾਅਵਿਆਂ ਦੀ ਸਚਾਈ।

ਭਾਰਤ ਵਿੱਚ ਲੌਕਡਾਊਨ-4 ਅਤੇ ਆਰਥਿਕ ਪੈਕਜ

ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਇਸ ਪੈਕੇਜ ਦਾ ਪੂਰਾ ਬਿਓਰਾ ਵਿੱਤ ਮੰਤਰੀ ਬੁੱਧਵਾਰ ਨੂੰ ਵਿਸਥਾਰ ਨਾਲ ਦੇਣਗੇ।

ਤਸਵੀਰ ਸਰੋਤ, PIB

ਤਸਵੀਰ ਕੈਪਸ਼ਨ, ਸੋਮਵਾਰ ਨੂੰ ਮੁੱਖ ਮੰਤਰੀਆਂ ਨਾਲ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੌਕਡਾਊਨ -4 ਬਾਰੇ ਕੁਝ ਸੰਕੇਤ ਦਿੱਤੇ ਸਨ।

ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਹੈ ਕਿ 18 ਮਈ ਤੋਂ ਲਾਗੂ ਹੋਣ ਵਾਲਾ ਲੌਕਡਾਊਨ -4 ਇੱਕ ਨਵੇਂ ਰੰਗ ਰੂਪ ਵਿੱਚ ਹੋਵੇਗਾ, ਜਿਸ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਮੁੱਖ ਮੰਤਰੀਆਂ ਨਾਲ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੌਕਡਾਊਨ-4 ਬਾਰੇ ਕੁਝ ਸੰਕੇਤ ਦਿੱਤੇ ਸਨ। ਪੜ੍ਹੋ ਪ੍ਰਧਾਨ ਮੰਤਰੀ ਦੇ ਭਾਸ਼ਨ ਦੀਆਂ ਮੁੱਖ ਗੱਲਾਂ।

ਕੋਰੋਨਾਵਾਇਰਸ: ਟਰੇਨਾਂ 'ਚ ਸਫਰ ਦੇ ਨਿਯਮ ਤੇ ਸ਼ਰਤਾਂ

ਭਾਰਤ ਵਿੱਚ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਦੇ ਵਿਚਾਲੇ ਭਾਰਤ ਸਰਕਾਰ ਨੇ ਇੱਕ ਅਹਿਮ ਫ਼ੈਸਲਾ ਲਿਆ ਹੈ। ਭਾਰਤੀ ਰੇਲ ਮੰਤਰਾਲਾ 12 ਮਈ ਤੋਂ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ। ਸ਼ੁਰੂਆਤੀ ਗੇੜ ਵਿੱਚ ਸਿਰਫ਼ 15 ਟਰੇਨਾਂ ਚਲਾਈਆਂ ਜਾਣਗੀਆਂ।

25 ਮਾਰਚ ਤੋਂ ਪੂਰੇ ਦੇਸ਼ ਵਿੱਚ ਲੌਕਡਾਊਨ ਲਾਗੂ ਹੋਣ ਤੋਂ ਪਹਿਲਾਂ ਹੀ ਪੈਸੇਂਜਰ ਟਰੇਨਾਂ ਬੰਦ ਕਰ ਦਿੱਤੀਆਂ ਗਈਆਂ ਸਨ। ਪਰ ਲੌਕਡਾਊਨ-3 ਖ਼ਤਮ ਹੋਣ ਤੋਂ ਪਹਿਲਾਂ ਸਰਕਾਰ ਨੇ ਇਹ ਫ਼ੈਸਲਾ ਕਿਵੇਂ ਕਰ ਲਿਆ, ਇਸ 'ਤੇ ਲੋਕਾਂ ਨੂੰ ਹੈਰਾਨੀ ਜ਼ਰੂਰ ਹੋ ਰਹੀ ਹੈ।

ਕੋਰੋਨਾਵਾਇਰਸ ਦੌਰਾਨ WHO ਦੇ ਖਾਣ-ਪੀਣ ਸਬੰਧੀ ਸੁਝਾਅ

ਕੋਵਿਡ-19 ਮਗਰੋਂ, ਲੋਕਾਂ ਨੇ ਸਿਹਤ, ਖ਼ਾਸ ਕਰਕੇ ਖਾਣ-ਪੀਣ ਤੇ ਸਾਫ਼-ਸਫ਼ਾਈ ਦੇ ਮੁੱਦਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ।

ਇਨ੍ਹੀਂ ਦਿਨੀਂ ਕੁਝ ਲੋਕ ਇਸ ਗੱਲ ਨੂੰ ਲੈ ਕੇ ਵੀ ਫ਼ਿਕਰਮੰਦ ਹਨ ਕਿ ਕੀ ਕੋਵਿਡ-19 ਦੀ ਬਿਮਾਰੀ ਖਾਣ-ਪੀਣ ਦੀਆਂ ਚੀਜ਼ਾਂ ਨਾਲ ਵੀ ਫੈਲਦੀ ਹੈ?

ਤਸਵੀਰ ਸਰੋਤ, istock

ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਦੌਰਾਨ ਲੋਕਾਂ ਵਿੱਚ ਫ਼ਲਾਂ-ਸਬਜ਼ੀਆਂ ਪ੍ਰਤੀ ਦਿਲਚਸਪੀ ਵਧ ਗਈ ਹੈ

ਲੋਕ ਖਾਣ-ਪੀਣ ਦੀਆਂ ਚੀਜ਼ਾਂ ਦੀ ਚੋਣ ਕਰਨ ਸਮੇਂ ਵੀ ਪੰਸਦ ਜਾਂ ਨਾ ਪੰਸਦ ਨਾਲੋਂ ਇਸ ਗੱਲ ਵੱਲ ਵਧੇਰੇ ਧਿਆਨ ਦੇ ਰਹੇ ਹਨ ਕਿ ਕੋਰੋਨਾਵਾਇਰਸ ਖ਼ਿਲਾਫ਼ ਕਿਹੜੀ ਖ਼ੁਰਾਕ ਨਾਲ ਸਾਡਾ ਸਰੀਰ ਤਕੜਾ ਹੋਵੇਗਾ।

ਅਜਿਹੇ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਸੁਰੱਖਿਅਤ ਖਾਣ-ਪੀਣ ਸਬੰਧੀ ਪੰਜ ਮਹੱਤਵਪੂਰਨ ਸੁਝਾਅ ਸਾਂਝੇ ਕੀਤੇ ਹਨ। ਪੜ੍ਹੋ ਕੀ ਹਨ ਇਹ 5 ਸੁਝਾਅ।

ਇਹ ਵੀਡੀਓ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)