ਟਾਈਟੈਨਿਕ: ਡੁੱਬਣ ਤੋਂ 110 ਸਾਲ ਬਾਅਦ ਵੀ ਚਾਰ ਰਹੱਸ ਜੋ ਜਿਉਂ ਦੇ ਤਿਉਂ ਬਰਕਰਾਰ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਾਈਨੈਟਿਕ ਹਾਦਸੇ 'ਚ ਲਗਭਗ 1500 ਲੋਕ ਮਾਰੇ ਗਏ ਸਨ
  • ਪੜ੍ਹਨ ਦਾ ਸਮਾਂ: 8 ਮਿੰਟ

110 ਸਾਲ ਪਹਿਲਾਂ ਟਾਈਨੈਟਿਕ ਨਾਮ ਦਾ ਜਹਾਜ਼ ਇੱਕ ਹਨੇਰੀ ਰਾਤ 'ਚ ਇੱਕ ਆਈਸਬਰਗ (ਬਰਫ ਦਾ ਪਹਾੜ) ਨਾਲ ਟਕਰਾ ਗਿਆ ਸੀ। ਉਸ ਸਮੇਂ ਜ਼ਿਆਦਾਤਰ ਯਾਤਰੀ ਡੂੰਗੀ ਨੀਂਦ 'ਚ ਸਨ।

ਹਾਦਸੇ ਦੇ ਸਮੇਂ ਟਾਈਟੈਨਿਕ 41 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਇੰਗਲੈਂਡ ਦੇ ਸਾਊਥੈਂਪਟਨ ਤੋਂ ਅਮਰੀਕਾ ਦੇ ਨਿਊਯਾਰਕ ਵੱਲ ਵੱਧ ਰਿਹਾ ਸੀ।

ਪਰ ਸਿਰਫ਼ 3 ਘੰਟਿਆਂ ਦੇ ਅੰਦਰ-ਅੰਦਰ 14 ਅਤੇ 15 ਅਪ੍ਰੈਲ, 1912 ਦੀ ਦਰਮਿਆਨੀ ਰਾਤ ਨੂੰ ਟਾਈਟੈਨਿਕ ਅਟਲਾਂਟਿਕ ਮਹਾਸਾਗਰ ਦੀ ਗੋਦ 'ਚ ਸਮਾ ਗਿਆ ਸੀ।

ਜਿਸ ਜਹਾਜ਼ ਬਾਰੇ ਕਿਹਾ ਜਾਂਦਾ ਸੀ ਕਿ ਉਹ ਕਦੇ ਵੀ ਨਹੀਂ ਡੁੱਬ ਸਕਦਾ ਸੀ, ਉਹ ਹੁਣ ਡੁੱਬ ਗਿਆ ਸੀ।

ਇਸ ਹਾਦਸੇ 'ਚ ਲਗਭਗ 1500 ਲੋਕ ਮਾਰੇ ਗਏ ਸਨ।

ਇਸ ਹਾਦਸੇ ਨੂੰ 110 ਸਾਲ ਬੀਤ ਚੁੱਕੇ ਹਨ ਅਤੇ ਅੱਜ ਵੀ ਇਸ ਹਾਦਸੇ ਨੂੰ ਸਭ ਤੋਂ ਵੱਡਾ ਸਮੁੰਦਰੀ ਹਾਦਸਾ ਮੰਨਿਆ ਜਾਂਦਾ ਹੈ।

ਸਾਲ 1985 'ਚ ਸਤੰਬਰ ਮਹੀਨੇ ਹਾਦਸੇ ਵਾਲੀ ਤੋਂ ਥਾਂ ਤੋਂ ਮਲਬੇ ਨੂੰ ਹਟਾਇਆ ਗਿਆ ਸੀ। ਹਾਦਸੇ ਤੋਂ ਬਾਅਦ, ਕੈਨੇਡਾ ਤੋਂ 650 ਕਿਲੋਮੀਟਰ ਦੀ ਦੂਰੀ 'ਤੇ 3,843 ਮੀਟਰ ਦੀ ਡੂੰਘਾਈ 'ਚ ਜਹਾਜ਼ ਦੇ ਦੋ ਟੁੱਕੜੇ ਹੋ ਗਏ ਸਨ ਅਤੇ ਦੋਵੇਂ ਹਿੱਸੇ ਇਕ ਦੂਜੇ ਤੋਂ 800 ਮੀਟਰ ਦੂਰ ਹੋ ਗਏ ਸਨ।

ਇਹ ਵੀ ਪੜ੍ਹੋ:

ਇਸ ਹਾਦਸੇ ਨੂੰ 110 ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਹਾਦਸੇ ਸੰਬੰਧੀ ਰਹੱਸ ਕਾਇਮ ਹੈ। ਬੀਬੀਸੀ ਨਿਊਜ਼ ਬ੍ਰਾਜ਼ੀਲ ਨੇ ਕੁਝ ਮਾਹਰਾਂ ਨਾਲ ਗੱਲ ਕਰਕੇ ਇੰਨ੍ਹਾਂ ਰਹੱਸਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਹੈ।

1) 'ਇਹ ਜਹਾਜ਼ ਡੁੱਬ ਨਹੀਂ ਸਕਦਾ ਸੀ'

ਇਸ ਬਹੁਤ ਹੀ ਵੱਡੇ ਜਹਾਜ਼ ਬਾਰੇ ਕਿਹਾ ਜਾਂਦਾ ਸੀ ਕਿ ਇਹ ਡੁੱਬ ਨਹੀਂ ਸਕਦਾ ਹੈ। ਪ੍ਰਮਾਤਮਾ ਵੀ ਇਸ ਨੂੰ ਡੁਬੋ ਨਹੀਂ ਸਕਦਾ ਹੈ। ਇਸ ਪੱਕੇ ਵਿਸ਼ਵਾਸ ਪਿੱਛੇ ਕਈ ਠੋਸ ਕਾਰਨ ਵੀ ਸਨ।

ਰਿਓ ਡੀ ਜੇਨੇਰਿਓ ਦੀ ਫੈਡਰਲ ਯੂਨੀਵਰਸਿਟੀ 'ਚ ਜਲ ਸੈਨਾ ਅਤੇ ਸਮੁੰਦਰੀ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਅਤੇ ਇੰਜੀਨੀਅਰ ਅਲੈਗਜ਼ੈਂਡਰ ਦ ਪਿਨਜੋ ਅਲਹੋ ਨੇ ਦੱਸਿਆ, " ਇੰਜੀਨੀਅਰਿੰਗ ਦੇ ਲਿਹਾਜ਼ ਨਾਲ ਵੇਖਿਆ ਜਾਵੇ ਤਾਂ ਇਹ ਡਿਜ਼ਾਈਨ ਦੇ ਆਧਾਰ 'ਤੇ ਵਿਕਸਿਤ ਕੀਤਾ ਗਿਆ ਪਹਿਲਾ ਅਜਿਹਾ ਜਹਾਜ਼ ਸੀ। ਜਹਾਜ਼ 'ਚ ਕਈ ਵਾਟਰ ਟਾਈਟ ਕੰਪਾਰਟਮੈਂਟ ਬਣਾਏ ਗਏ ਸਨ। ਇਸ ਦਾ ਮਤਲਬ ਇਹ ਹੈ ਕਿ ਜੇਕਰ ਕਿਸੇ ਸੂਰਤ 'ਚ ਜਹਾਜ਼ ਦਾ ਕੋਈ ਕਮਰਾ ਪਾਣੀ ਨਾਲ ਭਰ ਜਾਂਦਾ ਹੈ ਤਾਂ ਉਹ ਦੂਜੇ ਕਮਰੇ ਨੂੰ ਡੁਬੋ ਨਹੀਂ ਸਕਦਾ ਸੀ।"

ਇਸ ਜਹਾਜ਼ ਨੂੰ ਤਿਆਰ ਕਰਨ ਮੌਕੇ ਕਈ ਮੁਸ਼ਕਲਾਂ ਵੀ ਆਈਆਂ ਸਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਸੇ ਨੇ ਵੀ ਟਾਈਨੈਟਿਕ ਦੀ ਆਈਸਬਰਗ ਨਾਲ ਜਬਰਦਸਤ ਟੱਕਰ ਬਾਰੇ ਸੋਚਿਆ ਹੀ ਨਹੀਂ ਸੀ।

ਜਿਵੇਂ ਜਹਾਜ਼ ਦੀ ਉਚਾਈ ਕਿੰਨ੍ਹੀ ਰੱਖੀ ਜਾਵੇ ਤਾਂ ਜੋ ਬਿਜਲੀ ਦੀਆਂ ਤਾਰਾਂ ਅਤੇ ਪਾਣੀ ਦੀਆਂ ਪਾਈਪਾਂ ਠੀਕ ਢੰਗ ਨਾਲ ਕੰਮ ਕਰਦੀਆਂ ਰਹਿਣ। ਅਜਿਹੇ ਹੋਰ ਕਈ ਮਸਲਿਆਂ 'ਤੇ ਬਹੁਤ ਵਿਚਾਰ ਚਰਚਾ ਕੀਤੀ ਗਈ ਸੀ।

ਪ੍ਰੋ. ਅਲਹੋ ਅਨੁਸਾਰ, " ਇਸ 'ਤੇ ਸੋਚ ਵਿਚਾਰ ਕਰਨ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਜਹਾਜ਼ ਦੀ ਉਚਾਈ ਨਿਰਧਾਰਤ ਕੀਤੀ ਸੀ। ਪਾਣੀ ਭਰਨ ਦੀ ਸੂਰਤ 'ਚ ਵੀ ਉਨ੍ਹਾਂ ਦਾ ਅੰਦਾਜ਼ਾ ਸੀ ਕਿ ਪਾਣੀ ਜਹਾਜ਼ ਦੀ ਛੱਤ ਤੱਕ ਨਹੀਂ ਪਹੁੰਚ ਸਕੇਗਾ। ਉਨ੍ਹਾਂ ਨੇ ਛੱਤ 'ਤੇ ਵੀ ਸੁਰੱਖਿਅਤ ਕੰਪਾਰਟਮੈਂਟ ਬਣਾਏ ਹੋਏ ਸਨ।"

ਪਰ ਕਿਸੇ ਨੇ ਵੀ ਆਈਸਬਰਗ ਨਾਲ ਜਬਰਦਸਤ ਟੱਕਰ ਬਾਰੇ ਸੋਚਿਆ ਹੀ ਨਹੀਂ ਸੀ।

ਪ੍ਰੋ. ਅਲਹੋ ਦੱਸਦੇ ਹਨ , "ਟੱਕਰ ਏਨੀ ਜ਼ਬਰਦਸਤ ਸੀ ਕਿ ਜਹਾਜ਼ ਦੀ ਮੇਨ ਬੌਡੀ (ਮੁੱਖ ਢਾਂਚਾ) ਦੀ ਅੱਧੀ ਲੰਬਾਈ ਤੱਕ ਇੱਕ ਸੁਰਾਖ ਹੋ ਗਿਆ ਸੀ। ਅਜਿਹੀ ਸਥਿਤੀ 'ਚ ਪਾਣੀ ਛੱਤ ਤੱਕ ਭਰ ਗਿਆ ਸੀ।"

ਜਹਾਜ਼ 'ਚ ਪਾਣੀ ਪੂਰੀ ਤਰ੍ਹਾਂ ਨਾਲ ਭਰਨ ਲੱਗ ਪਿਆ ਸੀ ਅਤੇ ਅਜਿਹੀ ਸਥਿਤੀ 'ਚ ਬਚਾਅ ਬਿਲਕੁੱਲ ਵੀ ਸੰਭਵ ਨਹੀਂ ਹੁੰਦਾ ਹੈ।

ਤੁਸੀਂ ਪਾਣੀ ਨੂੰ ਕੱਢਣ ਲਈ ਸਾਰੇ ਪੰਪ ਚਾਲੂ ਕਰ ਸਕਦੇ ਹੋ, ਹੋਰ ਦੂਜੀਆਂ ਸਾਰੀਆਂ ਕੋਸ਼ਿਸ਼ਾਂ ਕਰ ਸਕਦੇ ਹੋ, ਪਰ ਪਾਣੀ ਜਿਸ ਗਤੀ ਨਾਲ ਅੰਦਰ ਆ ਰਿਹਾ ਹੁੰਦਾ ਹੈ, ਉਸੇ ਰਫ਼ਤਾਰ ਨਾਲ ਪਾਣੀ ਬਾਹਰ ਨਹੀਂ ਕੱਢਿਆ ਜਾ ਸਕਦਾ ਹੈ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਾਈਟੈਨਿਕ ਦੇ ਅੰਦਰ ਜਿੰਮ ਵੀ ਬਣਾਇਆ ਗਿਆ ਸੀ

ਜਹਾਜ਼ ਬਣਾਉਣ ਅਤੇ ਨੇਵੀਗੇਟਰ ਸਿਵਲ ਇੰਜੀਨੀਅਰ ਥਿਏਰੀ ਦੱਸਦੇ ਹਨ, "ਟਾਈਟੈਨਿਕ ਦਾ ਪ੍ਰਚਾਰ ਇਸ ਢੰਗ ਨਾਲ ਕੀਤਾ ਗਿਆ ਸੀ ਕਿ ਇਹ ਕਦੇ ਵੀ ਡੁੱਬ ਨਹੀਂ ਸਕਦਾ ਹੈ।ਇਸ ਦਾ ਕਾਰਨ ਇਹ ਸੀ ਕਿ ਜਹਾਜ਼ 'ਚ ਬਹੁਤ ਸਾਰੀਆਂ ਕੋਠੜੀਆਂ ਬਣਾਈਆਂ ਗਈਆਂ ਸਨ ਜਿੰਨ੍ਹਾਂ ਦੀਆਂ ਕੰਧਾਂ ਵਾਟਰਟਾਈਟ ਸਨ। ਬੇਸਮੈਂਟਾਂ ਦੀਆਂ ਦੋ ਕਤਾਰਾਂ 'ਚ ਪਾਣੀ ਭਰਨ ਦੀ ਸੂਰਤ 'ਚ ਜਹਾਜ਼ ਡੁੱਬਣ ਵਾਲਾ ਨਹੀਂ ਸੀ। ਪਰ ਬਰਫ਼ ਦੇ ਪਹਾੜ ਨਾਲ ਹੋਈ ਟੱਕਰ ਨਾਲ ਜਹਾਜ਼ ਬਹੁਤ ਨੁਕਸਾਨਿਆ ਗਿਆ ਸੀ ਅਤੇ ਵਾਟਰਟਾਈਟ ਕੰਪਾਰਟਮੈਂਟਾਂ ਦੀਆਂ ਕਈ ਕੰਧਾਂ ਨਸ਼ਟ ਹੋ ਗਈਆਂ ਸਨ।"

ਫਲੂਮਿਨੈਂਸੇ ਫੈਡਰਲ ਯੂਨਿਵਰਸਿਟੀ ਦੇ ਪ੍ਰੋਫੈਸਰ ਅਤੇ ਟਰਾਂਸਪੋਰਟ ਇੰਜੀਨੀਅਰ ਔਰਿਲੋ ਸੋਰਾਸ ਮੁਰਤਾ ਦੇ ਅਨੁਸਾਰ, "ਟਾਈਟੈਨਿਕ ਦੇ ਵਾਟਰ ਟਾਈਟ ਕੰਪਾਰਟਮੈਂਟ ਨੂੰ ਬੰਦ ਕਰਨ ਦੀ ਪ੍ਰਣਾਲੀ ਵੀ ਠੀਕ ਢੰਗ ਨਾਲ ਕੰਮ ਨਹੀਂ ਕਰ ਰਹੀ ਸੀ।"

ਉਸ ਸਮੇਂ ਜਹਾਜ਼ ਨੂੰ ਬਣਾਉਣ ਲਈ ਵਰਤੀ ਜਾਣ ਵਾਲੀ ਧਾਤੂ ਮੌਜੂਦਾ ਸਟੀਲ ਧਾਤੂ ਜਿੰਨ੍ਹੀ ਮਜ਼ਬੂਤ ਨਹੀਂ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਾਈਟੈਨਿਕ ਦੇ ਅੰਦਰ ਦੀ ਤਸਵੀਰ

ਮੁਰਤਾ ਨੇ ਦੱਸਿਆ, "ਜ਼ਬਰਦਸਤ ਟੱਕਰ ਤੋਂ ਬਾਅਦ ਜਹਾਜ਼ ਦਾ ਢਾਂਚਾ ਹੀ ਬਦਲ ਗਿਆ ਸੀ । ਦਰਵਾਜ਼ੇ ਬੰਦ ਹੀ ਨਹੀਂ ਹੋ ਰਹੇ ਸਨ, ਉਹ ਅਟਕ ਗਏ ਸਨ। ਉਸ ਸਮੇਂ ਵੀ ਟਾਈਟੈਨਿਕ ਸ਼ੁੱਧ ਸਟੀਲ ਨਾਲ ਹੀ ਬਣਾਇਆ ਗਿਆ ਸੀ ਪਰ ਉਸ ਸਮੇਂ ਦੀ ਸਟੀਲ ਮੌਜੂਦਾ ਸਮੇਂ ਦੀ ਸਟੀਲ ਜਿੰਨ੍ਹੀ ਮਜ਼ਬੂਤ ਨਹੀਂ ਸੀ।"

ਸਾਓ ਪਾਓਲੋ ਦੇ ਮੈਕੇਂਜੀ ਪੇਰਸੇਬਾਏਟੇਰੀਅਨ ਯੂਨਿਵਰਸਿਟੀ ਦੇ ਪ੍ਰੋਫੈਸਰ ਅਤੇ ਧਾਤੂ ਵਿਗਿਆਨ ਦੇ ਇੰਜੀਨੀਅਰ ਜਾਨ ਵੈਤਾਵੁਕ ਦੱਸਦੇ ਹਨ ਕਿ 1940 ਦੇ ਦਹਾਕੇ ਤੱਕ ਸਮੁੰਦਰੀ ਜਹਾਜ਼ ਦੀ ਮੁੱਖ ਬਾਡੀ ਧਾਤੂ ਦੀ ਸ਼ੀਟ ਨਾਲ ਬਣਦੀ ਸੀ।

ਬਾਅਦ 'ਚ ਜਹਾਜ਼ਾਂ ਦੀ ਮੁੱਖ ਬਾਡੀ ਦੇ ਨਿਰਮਾਣ ਲਈ ਧਾਤੂ ਨੂੰ ਪਿਘਲਾ ਕੇ ਵਰਤਿਆ ਜਾਣ ਲੱਗਾ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਾਈਟੈਨਿਕ ਸ਼ੁੱਧ ਸਟੀਲ ਨਾਲ ਹੀ ਬਣਾਇਆ ਗਿਆ ਸੀ ਪਰ ਉਸ ਸਮੇਂ ਦੀ ਸਟੀਲ ਮੌਜੂਦਾ ਸਮੇਂ ਦੀ ਸਟੀਲ ਜਿੰਨ੍ਹੀ ਮਜ਼ਬੂਤ ਨਹੀਂ ਸੀ।

" ਉਦੋਂ ਤੋਂ ਲੈ ਕੇ ਹੁਣ ਤੱਕ ਤਕਨੀਕ ਅਤੇ ਸਮੱਗਰੀ ਕਾਫੀ ਬਦਲ ਗਈ ਹੈ। ਹੁਣ ਧਾਤੂ ਨੂੰ ਪਿਘਲਾ ਕੇ ਸ਼ੀਟਾਂ ਨੂੰ ਜੋੜਿਆ ਜਾਂਦਾ ਹੈ। ਸਟੀਲ ਬਣਾਉਣ 'ਚ ਵੀ ਕਾਰਬਨ ਦੀ ਵਰਤੋਂ ਘੱਟ ਰਹੀ ਹੈ ਅਤੇ ਮੈਗਨੀਜ਼ ਦੀ ਵਰਤੋਂ ਵੱਧ ਰਹੀ ਹੈ। ਅੱਜ ਦਾ ਸਟੀਲ ਬਹੁਤ ਹੀ ਮਜ਼ਬੂਤ ਹੈ।"

ਵੈਤਾਵੁਕ ਅਨੁਸਾਰ ਅੱਜ ਦੇ ਸਮੁੰਦਰੀ ਜਹਾਜ਼ ਪਾਣੀ, ਸਮੁੰਦਰੀ ਲਹਿਰਾਂ ਦੇ ਉਤਰਾਅ-ਚੜਾਅ ਅਤੇ ਸਮੁੰਦਰੀ ਤੂਫ਼ਾਨਾਂ ਦੇ ਅਨੁਕੂਲ ਹੋਣ 'ਚ ਕਿਤੇ ਜ਼ਿਆਦਾ ਸਮਰੱਥ ਹਨ।

2)'ਬਲੂ ਬੈਂਡ ਹਾਸਲ ਕਰਨ ਲਈ ਖਿੱਚੋਤਾਣ'

ਇੱਕ ਵੱਡੇ ਹਾਦਸੇ ਤੋਂ ਬਾਅਦ, ਉਸ ਹਾਦਸੇ ਦੇ ਕਾਰਨਾਂ ਪਿੱਛੇ ਹਮੇਸ਼ਾਂ ਹੀ ਮਨੁੱਖੀ ਗਲਤੀਆਂ ਪਾਈਆਂ ਜਾਂਦੀਆਂ ਹਨ। ਮਾਹਰਾਂ ਦੇ ਅਨੁਸਾਰ ਆਈਸਬਰਗ ਨਾਲ ਭਰੇ ਇਲਾਕੇ 'ਚੋਂ ਲੰਘਣ ਦੀਆਂ ਮੁਸ਼ਕਲਾਂ ਦੇ ਬਾਵਜੂਦ ਇਸ 'ਤੇ ਜਲਦੀ ਨਾਲ ਸਫ਼ਰ ਪੂਰਾ ਕਰਨ ਦਾ ਦਬਾਅ ਸੀ।

ਦਰਅਸਲ ਇਹ ਦਬਾਅ 'ਬਲੂ ਬੈਂਡ' ਨੂੰ ਹਾਸਲ ਕਰਨ ਦਾ ਸੀ। 1839 'ਚ ਸ਼ੁਰੂ ਹੋਏ ਇਸ ਸਨਮਾਨ ਨੂੰ ਐਟਲਾਂਟਿਕ ਮਹਾਸਾਗਰ ਨੂੰ ਤੇਜ਼ੀ ਨਾਲ ਪਾਰ ਕਰਨ ਵਾਲੇ ਜਹਾਜ਼ ਨੂੰ ਦਿੱਤਾ ਜਾਂਦਾ ਸੀ। ਟਾਈਟੈਨਿਕ ਨੂੰ ਇਸ ਸਨਮਾਨ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਗਿਆ ਸੀ।

ਪ੍ਰੋ. ਅਲਹੋ ਨੇ ਦੱਸਿਆ, "ਉਸ ਦੌਰ ਦੇ ਹਿਸਾਬ ਨਾਲ ਟਾਈਟੈਨਿਕ ਨੂੰ ਬਣਾਉਣ ਲਈ ਸਭ ਤੋਂ ਬਿਹਤਰੀਨ ਇੰਜੀਨੀਅਰਿੰਗ ਅਤੇ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਸੀ।

ਉਸ ਸਮੇਂ ਸਮੁੰਦਰੀ ਜਹਾਜ਼ ਨੂੰ ਬਣਾਉਣ ਲਈ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਦਰਮਿਆਨ ਮੁਕਾਬਲਾ ਸੀ। ਇੰਗਲੈਂਡ ਅਤੇ ਜਰਮਨੀ ਵਿਚਾਲੇ ਉਸ ਸਮੇਂ ਦਾ ਸਭ ਤੋਂ ਲੰਮੇ ਅਤੇ ਤੇਜ਼ ਰਫ਼ਤਾਰ ਵਾਲੇ ਜਹਾਜ਼ ਨੂੰ ਬਣਾਉਣ ਦੀ ਹੋੜ ਲੱਗੀ ਹੋਈ ਸੀ।"

ਤਸਵੀਰ ਸਰੋਤ, Getty Images

ਸਭ ਤੋਂ ਵੱਡੇ ਅਤੇ ਤੇਜ਼ ਜਹਾਜ਼ ਨੂੰ ਅਧਿਕਾਰਤ ਤੌਰ 'ਤੇ ਬਲੂ ਬੈਂਡ ਮਿਲਦਾ ਸੀ। ਕਿਸੇ ਵੀ ਜਹਾਜ਼ ਲਈ ਇਹ ਮੁਕਾਮ ਹਾਸਲ ਕਰਨ ਲਈ ਉਸ ਦੀ ਪਹਿਲੀ ਯਾਤਰਾ ਨੂੰ ਬਹੁਤ ਹੀ ਖਾਸ ਮੰਨਿਆ ਜਾਂਦਾ ਸੀ।

ਅਲਹੋ ਦੇ ਅਨੁਸਾਰ, "ਪਹਿਲੇ ਸਮੁੰਦਰੀ ਸਫ਼ਰ ਮੌਕੇ ਜਹਾਜ਼ ਦੀ ਸਥਿਤੀ ਸਭ ਤੋਂ ਵਧੀਆ ਹੁੰਦੀ ਹੈ। ਪਹਿਲੀ ਯਾਤਰਾ ਦੌਰਾਨ ਹੀ ਜਹਾਜ਼ ਸਭ ਤੋਂ ਤੇਜ਼ ਰਫ਼ਤਾਰ ਨੂੰ ਹਾਸਲ ਕਰ ਸਕਦਾ ਹੈ ਅਤੇ ਟਾਈਟੈਨਿਕ ਨੇ ਵੀ ਤੇਜ਼ ਗਤੀ ਹਾਸਲ ਕਰਨ ਦਾ ਯਤਨ ਕੀਤਾ ਸੀ।"

ਇਸ ਹਾਦਸੇ 'ਚ ਬਚਣ ਵਾਲੇ ਲੋਕਾਂ 'ਚੋਂ ਕਈਆਂ ਨੇ ਦੱਸਿਆ ਕਿ ਜਹਾਜ਼ ਦੇ ਕਪਤਾਨ ਨੂੰ ਰਸਤੇ 'ਚ ਆਸ-ਪਾਸ ਦੇ ਇਲਾਕੇ 'ਚ ਆਈਬਰਗ ਦੇ ਹੋਣ ਦੀ ਸੂਚਨਾ ਮਿਲ ਗਈ ਸੀ, ਪਰ ਉਨ੍ਹਾਂ ਨੇ ਜਹਾਜ਼ ਦੀ ਰਫ਼ਤਾਰ ਘੱਟ ਨਹੀਂ ਕੀਤੀ, ਕਿਉਂਕਿ ਉਹ ਐਟਲਾਂਟਿਕ ਮਹਾਸਾਗਰ ਨੂੰ ਸਭ ਤੋਂ ਤੇਜ਼ ਗਤੀ ਨਾਲ ਪਾਰ ਕਰਨ ਦੇ ਟੀਚੇ ਨੂੰ ਹਾਸਲ ਕਰਨਾ ਚਾਹੁੰਦੇ ਸਨ।"

3)ਟਾਈਟੈਨਿਕ ਇੱਕਲਾ ਨਹੀਂ ਸੀ

ਟਾਈਟੈਨਿਕ ਇੱਕਲਾ ਨਹੀਂ ਸੀ। ਇਸ ਜਹਾਜ਼ ਨੂੰ ਚਲਾਉਣ ਵਾਲੀ ਕੰਪਨੀ ਵ੍ਹਾਈਟ ਸਟਾਰ ਲਾਈਨ ਨੇ 20ਵੀਂ ਸਦੀ ਦੇ ਆਰੰਭ 'ਚ ਬੇਲਫਾਸਟ ਸ਼ਹਿਰ ਦੇ ਹਾਰਲੈਂਡ ਅਤੇ ਵੋਲਫ ਸ਼ਿਪਯਾਰਡਾਂ ਨੂੰ ਤਿੰਨ ਜਹਾਜ਼ ਤਿਆਰ ਕਰਨ ਦਾ ਆਰਡਰ ਦਿੱਤਾ ਸੀ।

ਉਮੀਦ ਜਤਾਈ ਜਾ ਰਹੀ ਸੀ ਕਿ ਵਿਸ਼ਵ ਪੱਧਰੀ ਡਿਜ਼ਾਈਨ ਟੀਮ ਵੱਲੋਂ ਬਣਾਏ ਗਏ ਇਹ ਤਿੰਨੇ ਜਹਾਜ਼ ਦੁਨੀਆ ਦੇ ਸਭ ਤੋਂ ਲੰਮੇ, ਸੁਰੱਖਿਅਤ ਅਤੇ ਬੁਨਿਆਦੀ ਸਹੂਲਤਾਂ ਨਾਲ ਲੈਸ ਹੋਣਗੇ।

ਇੰਜੀਨੀਅਰ ਸਟੰਪ ਨੇ ਦੱਸਿਆ, " ਇੰਨ੍ਹਾਂ ਪ੍ਰੋਜੈਕਟਾਂ ਦਾ ਉਸ ਸਮੇਂ ਬਹੁਤ ਪ੍ਰਚਾਰ ਵੀ ਕੀਤਾ ਗਿਆ ਸੀ।"

1908 ਤੋਂ 1915 ਦੇ ਅਰਸੇ ਦਰਮਿਆਨ ਤਿਆਰ ਕੀਤੇ ਗਏ ਇੰਨ੍ਹਾਂ ਜਹਾਜ਼ਾਂ ਨੂੰ ਓਲੰਪਿਕ ਸ਼੍ਰੇਣੀ ਦੇ ਜਹਾਜ਼ ਕਿਹਾ ਗਿਆ ਸੀ। ਪਹਿਲੇ ਦੋ ਜਹਾਜ਼ਾਂ ਓਲੰਪਿਕ ਅਤੇ ਟਾਈਟੈਨਿਕ ਨੂੰ ਤਿਆਰ ਕੀਤੇ ਜਾਣ ਦਾ ਕੰਮ ਕ੍ਰਮਵਾਰ ਸਾਲ 1908 ਅਤੇ 1909 'ਚ ਸ਼ੁਰੂ ਹੋ ਗਿਆ ਸੀ। ਜਦਕਿ ਤੀਜੇ ਜਹਾਜ਼ ਜਾਈਗੇਂਟਿਕ ਦਾ ਕੰਮ 1911 'ਚ ਸ਼ੁਰੂ ਹੋਇਆ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਜਹਾਜ਼ ਕਦੇ ਵੀ ਡੁੱਬ ਨਹੀਂ ਸਕਦਾ ਸੀ, ਇਸ ਧਾਰਨਾ ਜਾਂ ਵਿਸ਼ਵਾਸ ਦੇ ਮੱਦੇਨਜ਼ਰ ਇਸ ਜਹਾਜ਼ 'ਚ ਅੱਧੇ ਹੀ ਲਾਈਫਬੋਟ ਰੱਖੇ ਗਏ ਸਨ।

ਹਾਲਾਂਕਿ ਤਿੰਨੇ ਜਹਾਜ਼ ਕਿਸੇ ਨਾ ਕਿਸੇ ਹਾਦਸੇ ਦਾ ਸ਼ਿਕਾਰ ਹੋਏ ਸਨ।ਓਲੰਪਿਕ ਜਹਾਜ਼ ਦੀ ਸੇਵਾ ਜੂਨ, 1911 'ਚ ਸ਼ੂਰੂ ਹੋਈ ਸੀ ਅਤੇ ਉਸੇ ਸਾਲ ਇਹ ਇੱਕ ਜੰਗੀ ਬੇੜੇ ਨਾਲ ਟਕਰਾ ਗਿਆ ਸੀ। ਮੁਰੰਮਤ ਤੋਂ ਬਾਅਧ ਇਸ ਦੀਆਂ ਸੇਵਾਵਾਂ ਮੁੜ ਬਹਾਲ ਕਰ ਦਿੱਤੀਆਂ ਗਈਆਂ ਸਨ।

ਪਹਿਲੇ ਵਿਸ਼ਵ ਯੁੱਧ ਮੌਕੇ ਬ੍ਰਿਟਿਸ਼ ਜਲ ਸੈਨਾ ਨੇ ਇਸ ਦੀ ਵਰਤੋਂ ਸੈਨਿਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਣ ਲਈ ਕੀਤੀ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

1918 'ਚ ਇਹ ਇੱਕ ਜਰਮਨ ਪਣਡੁੱਬੀ ਨਾਲ ਟਕਰਾ ਗਿਆ ਸੀ ਅਤੇ ਮੁਰੰਮਤ ਤੋਂ ਬਾਅਦ 1920 'ਚ ਮੁੜ ਇਸ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ ਸੀ।

ਪੁਰਾਣੇ ਅਤੇ ਭਰੋਸੇਮੰਦ ਮੰਨੇ ਜਾਣ ਵਾਲੇ ਇਸ ਜਹਾਜ਼ ਦੀ ਵਰਤੋਂ ਸਾਲ 1935 ਤੱਕ ਕੀਤੀ ਗਈ ਸੀ।

ਟਾਈਟੈਨਿਕ ਨੇ ਆਪਣੀ ਪਹਿਲੀ ਯਾਤਰਾ 10 ਅਪ੍ਰੈਲ, 1912 ਨੂੰ ਸ਼ੁਰੂ ਕੀਤੀ ਸੀ। ਸਾਊਥੈਂਪਟਨ ਬੰਦਰਗਾਹ ਦੇ ਬਾਹਰ ਇਹ ਇੱਕ ਹੋਰ ਜਹਾਜ਼ ਨਾਲ ਟੱਕਰ ਖਾਂਦਾ-ਖਾਂਦਾ ਬਚਿਆ ਸੀ।

14 ਅਪ੍ਰੈਲ ਨੂੰ ਇਹ ਇਤਿਹਾਸਕ ਹਾਦਸੇ ਦਾ ਸ਼ਿਕਾਰ ਹੋ ਗਿਆ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਾਈਟੈਨਿਕ 14 ਅਪ੍ਰੈਲ ਨੂੰ ਇਤਿਹਾਸਕ ਹਾਦਸੇ ਦਾ ਸ਼ਿਕਾਰ ਹੋ ਗਿਆ।

ਜਾਈਗੇਂਟਿਕ ਦੀ ਵੀ ਵਰਤੋਂ ਵੀ ਜ਼ਿਆਦਾ ਨਹੀਂ ਹੋਈ। ਇਸ ਦਾ ਨਾਮ ਬਦਲ ਕੇ ਬ੍ਰਿਟੈਨਿਕ ਕਰ ਦਿੱਤਾ ਗਿਆ ਸੀ। ਬ੍ਰਿਟਿਸ਼ ਜਲ ਸੈਨਾ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਇਸ ਦੀ ਵਰਤੋਂ ਬਤੌਰ ਇੱਕ ਹਸਪਤਾਲ ਕੀਤੀ ਸੀ। ਇਹ ਜਹਾਜ਼ ਨਵੰਬਰ 1916 'ਚ ਡੁੱਬ ਗਿਆ ਸੀ।

ਆਪਣੇ ਸਮੇਂ 'ਚ ਇਹ ਤਿੰਨੇ ਜਹਾਜ਼ ਕਾਫੀ ਵੱਡੇ ਸਨ ਪਰ ਅੱਜ ਦੀ ਤੁਲਨਾ 'ਚ ਇਹ ਬਹੁਤ ਛੋਟੇ ਕਹੇ ਜਾਣਗੇ।

ਮੁਰਤਾ ਕਹਿੰਦੇ ਹਨ, " ਅੱਜ ਦੇ ਜਹਾਜ਼ਾਂ ਦੇ ਮੁਕਾਬਲੇ ਉਹ ਸਿਰਫ ਕਿਸ਼ਤੀ ਦੇ ਬਰਾਬਰ ਹੀ ਸਨ।"

ਟਾਈਟੈਨਿਕ ਦੀ ਲੰਬਾਈ 269 ਮੀਟਰ ਸੀ। ਚਾਲਕ ਦਲ ਅਤੇ ਯਾਤਰੀਆਂ ਸਮੇਤ ਇਸ ਜਹਾਜ਼ 'ਚ 3300 ਲੋਕਾਂ ਦੇ ਠਹਿਰਨ ਦੇ ਬੰਦੋਬਸਤ ਦਾ ਪ੍ਰਬੰਧ ਸੀ। ਮੌਜੂਦਾ ਸਮੇਂ ਸਭ ਤੋਂ ਵੱਡਾ ਸਮੁੰਦਰੀ ਯਾਤਰੂ ਜਹਾਜ਼ 'ਵੰਡਰ ਆਫ਼ ਦ ਸੀ' ਹੈ, ਜਿਸ ਦੀ ਲੰਬਾਈ 362 ਮੀਟਰ ਹੈ ਅਤੇ ਇਸ ਜਹਾਜ਼ 'ਚ ਚਾਲਕ ਦਲ ਦੇ 2300 ਮੈਂਬਰਾਂ ਦੇ ਨਾਲ 7 ਹਜ਼ਾਰ ਯਾਤਰੀ ਯਾਤਰਾ ਕਰ ਸਕਦੇ ਹਨ।

4 ) ਮੌਤਾਂ ਦਾ ਕਾਰਨ ਕੀ ਸੀ?

ਟਾਈਟੈਨਿਕ ਹਾਦਸੇ 'ਚ ਲਗਭਗ 1500 ਲੋਕਾਂ ਦੀ ਮੌਤ ਹੋਈ ਸੀ ਅਤੇ ਇਸ ਹਾਦਸੇ ਤੋਂ ਬਾਅਦ ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਵਿਵਸਥਾ ਨੂੰ ਬਿਹਤਰ ਕਰਨ ਦੇ ਯਤਨ ਸ਼ੁਰੂ ਕੀਤੇ ਗਏ। ਇਸ ਹਾਦਸੇ ਤੋਂ ਬਾਅਦ ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਰਡਾਰ ਵਰਗੇ ਉਪਕਰਨਾਂ ਦੀ ਵਰਤੋਂ ਸ਼ੁਰੂ ਹੋਈ।

ਪ੍ਰੋ. ਅਲਹੋ ਦੱਸਦੇ ਹਨ, "ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੀ ਰਡਾਰ ਦੀ ਵਰਤੋਂ ਸ਼ੁਰੂ ਹੋ ਗਈ ਸੀ। ਇਸ ਤੋਂ ਪਹਿਲਾਂ ਸਭ ਕੁਝ ਵੇਖਣ 'ਤੇ ਹੀ ਨਿਰਭਰ ਕਰਦਾ ਸੀ।ਇੱਕ ਮਲਾਹ ਨੂੰ ਉਸ ਉਚਾਈ 'ਤੇ ਬੈਠਾਇਆ ਜਾਂਦਾ ਸੀ ਜਿੱਥੋਂ ਉਹ ਸਾਹਮਣੇ ਆਉਣ ਵਾਲੇ ਆਈਸਬਰਗ ਵਰਗੀਆਂ ਚੁਣੌਤੀਆਂ ਨੂੰ ਵੇਖ ਕੇ ਸੁਚੇਤ ਕਰ ਸਕੇ। ਰਸਤੇ 'ਚ ਆਉਣ ਵਾਲੀ ਕਿਸੇ ਵੀ ਚੁਣੌਤੀ ਨੂੰ ਭਾਂਪਣ ਦਾ ਇਹੋ ਇੱਕੋ ਇਕ ਤਰੀਕਾ ਸੀ ਪਰ ਤੇਜ਼ ਰਫ਼ਤਾਰ ਜਹਾਜ਼ ਚਲਾਉਣ ਦੀ ਸਥਿਤੀ 'ਚ ਇਹ ਤਰੀਕਾ ਸੁਰੱਖਿਅਤ ਨਹੀਂ ਸੀ।"

ਟਾਈਟੈਨਿਕ ਹਾਦਸੇ ਦੇ ਸੁਰੱਖਿਆ ਪ੍ਰਬੰਧਾਂ 'ਤੇ ਜ਼ੋਰ ਦਿੱਤਾ ਗਿਆ ਸੀ। ਇਸ ਹਾਦਸੇ 'ਚ ਬਹੁਤ ਸਾਰੇ ਲੋਕਾਂ ਦੀ ਮੌਤ ਇਸ ਲਈ ਹੋਈ ਸੀ ਕਿਉਂਕਿ ਉਨ੍ਹਾਂ ਲਈ ਲਾਈਫਬੋਟ ਨਹੀਂ ਸਨ।

ਤਸਵੀਰ ਸਰੋਤ, Getty Images

ਪ੍ਰੋ ਅਲਹੋ ਦੱਸਦੇ ਹਨ, " ਇਹ ਜਹਾਜ਼ ਕਦੇ ਵੀ ਡੁੱਬ ਨਹੀਂ ਸਕਦਾ ਸੀ, ਇਸ ਧਾਰਨਾ ਜਾਂ ਵਿਸ਼ਵਾਸ ਦੇ ਮੱਦੇਨਜ਼ਰ ਇਸ ਜਹਾਜ਼ 'ਚ ਅੱਧੇ ਹੀ ਲਾਈਫਬੋਟ ਰੱਖੇ ਗਏ ਸਨ।"

ਦੂਜੇ ਪਾਸੇ ਮੁਰਤਾ ਨੇ ਦੱਸਿਆ, " ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਇਹ ਹਾਦਸਾ ਇੱਕ ਮਹੱਤਵਪੂਰਨ ਪੜਾਅ ਸਾਬਤ ਹੋਇਆ।

ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਲਈ ਇੱਕ ਸੰਸਥਾਗਤ ਢਾਂਚਾ ਬਣਾਇਆ ਗਿਆ, ਨਿਰਮਾਣ ਦੌਰਾਨ ਸੁਰੱਖਿਆ ਮਾਪਦੰਡਾਂ ਦਾ ਪੂਰਾ ਧਿਆਨ ਰੱਖਿਆ ਗਿਆ ਅਤੇ ਉਸ ਨੂੰ ਲਗਾਤਾਰ ਬਿਹਤਰ ਬਣਾਉਣ ਦੀ ਯੋਜਨਾ 'ਤੇ ਕੰਮ ਕੀਤਾ ਗਿਆ।"

"ਅੱਜ ਦੇ ਸਮੇਂ 'ਚ ਰਡਾਰ ਅਤੇ ਸੋਨਾਰ ਬਹੁਤ ਪਹਿਲਾਂ ਹੀ ਆਈਸਬਰਗ ਦੀ ਮੌਜੂਦਗੀ ਦੱਸ ਦਿੰਦੇ ਹਨ। ਅੱਜ ਦੇ ਸਮੇਂ ਸਮੁੰਦਰੀ ਸਫ਼ਰ ਦੌਰਾਨ ਸਮੁੰਦਰੀ ਮੈਪਿੰਗ ਜਾਂ ਸਮੁੰਦਰੀ ਯਾਤਰਾ ਚਾਰਟ ਸਭ ਕਿਤੇ ਵਧੇਰੇ ਆਧੁਨਿਕ ਰੂਪ 'ਚ ਮੌਜੂਦ ਹਨ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)