ਕੋਰੋਨਾਵਾਇਰਸ: ਚੀਨ ’ਚ ਮਰਨ ਵਾਲਿਆਂ ਦਾ ਅੰਕੜਾ ਪੁੱਜਿਆ 100 ਤੋਂ ਪਾਰ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਦੇ ਨਾਲ ਚੀਨ 'ਚ ਮਰਨ ਵਾਲਿਆਂ ਦਾ ਅੰਕੜਾ 100 ਪਾਰ ਕਰ ਗਿਆ ਹੈ। ਮਰੀਜ਼ਾਂ ਦਾ ਅੰਕੜਾ ਵੀ ਕਰੀਬ-ਕਰੀਬ ਦੁਗਣਾ ਹੋ ਗਿਆ ਹੈ।
ਪੜ੍ਹਨ ਦਾ ਸਮਾਂ: 3 ਮਿੰਟ

ਕੋਰੋਨਾਵਾਇਰਸ ਦੇ ਨਾਲ ਚੀਨ 'ਚ ਮਰਨ ਵਾਲਿਆਂ ਦਾ ਅੰਕੜਾ 100 ਪਾਰ ਕਰ ਗਿਆ ਹੈ। ਮਰੀਜ਼ਾਂ ਦਾ ਅੰਕੜਾ ਵੀ ਕਰੀਬ-ਕਰੀਬ ਦੁਗਣਾ ਹੋ ਗਿਆ ਹੈ।

ਮ੍ਰਿਤਕਾਂ ਦੀ ਗਿਣਤੀ 106 ਦੱਸੀ ਜਾ ਰਹੀ ਹੈ। ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ 4515 ਹੋ ਗਈ ਹੈ ਜੋ 27 ਜਨਵਰੀ ਨੂੰ 2835 ਸੀ। ਯਾਨਿ ਮਰੀਜ਼ਾਂ ਵਿੱਚ ਲਗਭਗ ਦੋ ਗੁਣਾ ਵਾਧਾ ਹੋਇਆ ਹੈ ਜਿਸਨੇ ਸਿਹਤ ਅਧਿਕਾਰੀਆਂ ਦੀ ਪਰੇਸ਼ਾਨੀ ਨੂੰ ਹੋਰ ਵਧਾ ਦਿੱਤਾ ਹੈ।

ਚੀਨ ਨੇ ਯਾਤਰਾ ਦੇ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ ਤਾਂਕਿ ਇਹ ਇਨਫੈਕਸ਼ਨ ਘੱਟ ਤੋਂ ਘੱਟ ਫੈਲੇ।

ਵੁਹਾਨ, ਜਿਸਨੂੰ ਇਸ ਵਾਇਰਸ ਦਾ ਮੁੱਢ ਦੱਸਿਆ ਜਾ ਰਿਹਾ ਹੈ, 'ਚ ਸੁਰੱਖਿਆ ਦੇ ਨਿਯਮਾਂ ਨੂੰ ਹੋਰ ਵੀ ਜ਼ਿਆਦਾ ਸਖ਼ਤ ਕਰ ਦਿੱਤਾ ਗਿਆ ਹੈ।

ਮਰਨ ਵਾਲਿਆਂ ਵਿੱਚ ਜ਼ਿਆਦਾਤਰ ਗਿਣਤੀ ਬਜ਼ੁਰਗਾਂ ਦੀ ਅਤੇ ਸਾਹ ਦੀ ਬਿਮਾਰੀ ਨਾਲ ਜੁਝਣ ਵਾਲੇ ਮਰੀਜ਼ਾਂ ਦੀ ਹੈ।

ਵੀਡੀਓ ਕੈਪਸ਼ਨ, ਚੀਨ ਤੋਂ ਪੰਜਾਬ ਪਹੁੰਚਿਆ ਕੋਰੋਨਾਵਾਇਰਸ

ਕੀ ਹੈ ਕੋਰੋਨਾਵਾਇਰਸ?

ਇਸ ਵਾਇਰਸ ਦੀ ਪਛਾਣ ਕੋਰੋਨਾਵਾਇਰਸ ਦੀ ਇੱਕ ਕਿਸਮ ਵਜੋਂ ਹੋਈ ਹੈ, ਜਿਹੜਾ ਇੱਕ ਆਮ ਵਾਇਰਸ ਹੈ ਜੋ ਨੱਕ, ਸਾਈਨਸ ਜਾਂ ਗਲੇ ਦੇ ਉੱਪਰਲੇ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ।

ਇਹ ਇਨਫੈਕਸ਼ਨ ਕਿੰਨਾ ਚਿੰਤਾਜਨਕ ਹੈ ਅਤੇ ਕਿੰਨੀ ਤੇਜ਼ੀ ਨਾਲ ਫੈਲਦਾ ਹੈ? ਇੱਥੇ ਅਸੀਂ ਇਸ ਸਬੰਧੀ ਜਾਣਦੇ ਹਾਂ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਹ ਕਿੱਥੋਂ ਆਉਂਦਾ ਹੈ?

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਅਨੁਸਾਰ ਇਸ ਨਵੇਂ ਪ੍ਰਕੋਪ ਦਾ ਸਰੋਤ ਕਿਸੇ ਜਾਨਵਰ ਦੇ ਸਰੋਤ ਨਾਲ ਜੁੜਿਆ ਹੋਇਆ ਹੈ।

ਹੁਣ ਤੱਕ ਇਸਦੀ ਲਪੇਟ ਵਿਚ ਆਏ ਜਿੰਨੇ ਵੀ ਮਨੁੱਖੀ ਕੇਸ ਹਨ, ਉਹ ਹੂਆਨ ਸ਼ਹਿਰ ਦੇ ਹੁਆਨਾਨ ਸਮੁੰਦਰੀ ਭੋਜਨ ਦੀ ਹੋਲਸੇਲ ਮਾਰਕੀਟ ਤੋਂ ਆਏ ਹੋ ਸਕਦੇ ਹਨ।

ਇਹ ਵੀ ਪੜ੍ਹੋ

ਕੋਰੋਨਾਵਾਇਰਸ, ਵਾਇਰਸਾਂ ਦਾ ਇੱਕ ਵੱਡਾ ਪਰਿਵਾਰ ਹੈ, ਪਰ ਸਿਰਫ਼ ਛੇ (ਨਵੇਂ ਨਾਲ ਇਹ ਸੱਤ ਬਣ ਜਾਣਗੇ) ਨਾਲ ਮਨੁੱਖ ਨੂੰ ਇਨਫੈਕਸ਼ਨ ਹੁੰਦੀ ਹੈ।

ਜ਼ਿਆਦਾਤਰ ਕੋਰੋਨਾਵਾਇਰਸ ਖਤਰਨਾਕ ਨਹੀਂ ਹਨ, ਪਰ ਇਸ ਨਵੇਂ ਵਾਇਰਸ ਨਾਲ ਨਮੂਨੀਆ ਦਾ ਪ੍ਰਕੋਪ ਵਧਿਆ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਪਰਕ ਕਰਨ ਤੋਂ ਬਚਣ, ਮਾਸ ਅਤੇ ਆਂਡਿਆਂ ਨੂੰ ਚੰਗੀ ਤਰ੍ਹਾਂ ਪਕਾਉਣ ਦੀ ਹਦਾਇਤ ਹੈ (ਸੰਕੇਤਕ ਤਸਵੀਰ)

ਇਸ ਦੇ ਲੱਛਣ ਕੀ ਹਨ?

ਇਸ ਦੀ ਇਨਫੈਕਸ਼ਨ ਨਾਲ ਸਾਹ ਸਬੰਧੀ ਬਿਮਾਰੀਆਂ ਦੇ ਲੱਛਣ, ਬੁਖ਼ਾਰ, ਖਾਂਸੀ, ਦਮ ਉੱਖੜਨਾ ਅਤੇ ਸਾਹ ਲੈਣ ਵਿੱਚ ਤਕਲੀਫ਼ ਸ਼ਾਮਲ ਹਨ।

ਇਸ ਪ੍ਰਕੋਪ ਨੇ ਸਾਰਸ ਵਾਇਰਸ ਦੀ ਯਾਦ ਦਿਵਾ ਦਿੱਤੀ, ਜਿਹੜਾ ਕਿ ਇੱਕ ਕੋਰੋਨਾਵਾਇਰਸ ਹੈ। ਉਸ ਨੇ ਸਾਲ 2000 ਦੀ ਸ਼ੁਰੂਆਤ ਵਿੱਚ ਏਸ਼ੀਆ ਦੇ ਦਰਜਨਾਂ ਦੇਸ਼ਾਂ ਵਿੱਚ 774 ਲੋਕਾਂ ਨੂੰ ਮਾਰ ਦਿੱਤਾ ਸੀ।

ਨਵੇਂ ਵਾਇਰਸ ਦੇ ਜੈਨੇਟਿਕ ਕੋਡ ਦਾ ਵਿਸ਼ਲੇਸ਼ਣ ਇਹ ਦਰਸਾਉਂਦਾ ਹੈ ਕਿ ਇਹ ਕਿਸੇ ਵੀ ਹੋਰ ਮਨੁੱਖੀ ਕੋਰੋਨਾਵਾਇਰਸ ਦੀ ਤੁਲਨਾ ਵਿੱਚ ਸਾਰਸ ਦੇ ਜ਼ਿਆਦਾ ਨਜ਼ਦੀਕ ਹੈ।

ਈਡਨਬਰਗ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਰਕ ਵੂਲਹਾਊਸ ਕਹਿੰਦੇ ਹਨ, ''ਜਦੋਂ ਅਸੀਂ ਨਵੇਂ ਕੋਰੋਨਾਵਾਇਰਸ ਨੂੰ ਦੇਖਦੇ ਹਾਂ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਸ ਦੇ ਲੱਛਣ ਕਿੰਨੇ ਗੰਭੀਰ ਹਨ। ਇਸ ਦੇ ਜ਼ੁਕਾਮ ਵਰਗੇ ਲੱਛਣ ਚਿੰਤਾ ਦਾ ਵਿਸ਼ਾ ਹਨ, ਪਰ ਇਹ ਸਾਰਸ ਜਿੰਨਾ ਗੰਭੀਰ ਨਹੀਂ ਹੈ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੈਡੀਕਲ ਸਟਾਫ਼ ਨੂੰ ਇਸ ਤੋਂ ਬਚਾਉਣ ਲਈ ਵਿਸ਼ੇਸ਼ ਸੁਰੱਖਿਅਤ ਕੱਪੜੇ ਤੇ ਹੋਰ ਚੀਜ਼ਾਂ ਦੀ ਹਦਾਇਤ ਦਿੱਤੀ ਗਈ ਹੈ

ਕੀ ਇਹ ਮਨੁੱਖ ਤੋਂ ਮਨੁੱਖ ਰਾਹੀਂ ਫੈਲਦਾ ਹੈ?

ਹੁਣ ਤੱਕ ਵਿਗਿਆਨੀਆਂ ਦਾ ਮੰਨਣਾ ਹੈ ਕਿ ਕਈ ਮਾਮਲਿਆਂ ਵਿੱਚ ਇਹ ਵਾਇਰਸ ਮਨੁੱਖ ਤੋਂ ਮਨੁੱਖ ਤੱਕ ਫੈਲਿਆ ਹੈ।

ਡਿਊਕ-ਐੱਨਯੂਐੱਸ ਮੈਡੀਕਲ ਸਕੂਲ, ਸਿੰਗਾਪੁਰ ਦੇ ਵਾਂਗ ਲਿਨ-ਫਾ ਜਿਹੜੇ ਕੇ ਹੂਆਨ ਗਏ ਸਨ, ਜਿਨ੍ਹਾਂ ਦਾ ਕਹਿਣਾ ਹੈ ਕਿ ਅਧਿਕਾਰੀ ਇਸ ਦੇ ਮਨੁੱਖ ਤੋਂ ਮਨੁੱਖ ਤੱਕ ਫੈਲਣ ਦੀ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰਨਗੇ।

''ਨਵੇਂ ਚੀਨੀ ਸਾਲ ਦੇ ਆਉਣ ਕਾਰਨ, ਉੱਥੇ 400 ਮਿਲੀਅਨ ਲੋਕ ਆ ਜਾ ਸਕਦੇ ਹਨ। ਇਸ ਕਾਰਨ ਹਰ ਕੋਈ ਘਬਰਾਇਆ ਹੋਇਆ ਹੈ। ਖ਼ਾਸ ਤੌਰ 'ਤੇ ਸਾਨੂੰ ਇਸ ਸਥਾਨ ਨੂੰ ਦੇਖਣ ਦੀ ਲੋੜ ਹੈ।''

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਸ਼ਵ ਸਿਹਤ ਸੰਗਠਨ ਅਤੇ ਰਾਸ਼ਟਰੀ ਅਧਿਕਾਰੀਆਂ ਦੇ ਅਨੁਸਾਰ, ਚੀਨ ਤੋਂ ਬਾਹਰ ਕੋਰੋਨਾਵਾਇਰਸ ਦੇ ਘੱਟੋ ਘੱਟ 42 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੀ ਪੁਸ਼ਟੀ ਹੋਈ ਹੈ

ਅੰਤਰਰਾਸ਼ਟਰੀ ਪੱਧਰ 'ਤੇ ਸਥਿਤੀ ਕੀ ਹੈ?

ਵਿਸ਼ਵ ਸਿਹਤ ਸੰਗਠਨ ਅਤੇ ਰਾਸ਼ਟਰੀ ਅਧਿਕਾਰੀਆਂ ਦੇ ਅਨੁਸਾਰ, ਚੀਨ ਤੋਂ ਬਾਹਰ ਕੋਰੋਨਾਵਾਇਰਸ ਦੇ ਘੱਟੋ ਘੱਟ 42 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੀ ਪੁਸ਼ਟੀ ਹੋਈ ਹੈ।

ਅੱਠ ਮਾਮਲੇ: ਥਾਈਲੈਂਡ

ਪੰਜ: ਯੂਐਸਏ, ਆਸਟਰੇਲੀਆ

ਚਾਰ: ਸਿੰਗਾਪੁਰ, ਤਾਈਵਾਨ, ਮਲੇਸ਼ੀਆ

ਤਿੰਨ: ਫਰਾਂਸ, ਜਪਾਨ

ਦੋ: ਦੱਖਣੀ ਕੋਰੀਆ, ਵੀਅਤਨਾਮ

ਇਕ: ਨੇਪਾਲ, ਕਨੇਡਾ

ਲਗਭਗ ਸਾਰੇ ਹਾਲ ਹੀ ਵਿੱਚ ਵੁਹਾਨ ਤੋਂ ਆਏ ਸਨ।

ਇਹ ਵੀ ਪੜ੍ਹੋ

ਇਹ ਵੀ ਦੇਖੋ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)