‘ਅੱਤਵਾਦੀਆਂ’ ਨਾਲ ਫੜੇ ਗਏ ਡੀਐੱਸਪੀ ਦਵਿੰਦਰ ਸਿੰਘ ਦਾ ਨਾਮ ਅਫ਼ਜ਼ਲ ਗੁਰੂ ਨੇ ਵੀ ਲਿਆ ਸੀ – 5 ਅਹਿਮ ਖ਼ਬਰਾਂ

ਪੜ੍ਹਨ ਦਾ ਸਮਾਂ: 4 ਮਿੰਟ
Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਜੰਮੂ ਪੁਲਿਸ ਨੇ ਬਹਾਦਰੀ ਲਈ ਪੁਲਿਸ ਮੈਡਲ ਜੇਤੂ ਡੀਐੱਸਪੀ ਦਵਿੰਦਰ ਸਿੰਘ ਨੂੰ ਹਿਜ਼ਬੁਲ ਮੁਜਾਹਿਦੀਨ ਦੇ ਦੋ ਕਥਿਤ ਅੱਤਵਾਦੀਆਂ ਨਾਲ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਉਹ ਇਨ੍ਹਾਂ ਨੂੰ ਇੱਕ ਕਾਰ ਵਿੱਚ ਜੰਮੂ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ।

ਪੁਲਿਸ ਮੁਤਾਬਕ ਉਨ੍ਹਾਂ ਨਾਲ ਫੜੇ ਗਏ ‘ਅੱਤਵਾਦੀਆਂ’ ਵਿੱਚੋਂ ਇੱਕ ਹਿਜ਼ਬੁਲ ਦਾ ਕਮਾਂਡਰ ਸਈਦ ਨਾਵੀਦ ਮੁਸ਼ਤਾਕ ਉਰਫ਼ ਬੱਬੂ ਸੀ।

ਦਿ ਹਿੰਦੂ ਨੇ ਆਈਜੀ ਪੁਲਿਸ (ਕਸ਼ਮੀਰ) ਵਿਜੇ ਕੁਮਾਰ ਦੇ ਹਵਾਲੇ ਨਾਲ ਲਿਖਿਆ ਹੈ, "ਸ਼ਨਿੱਚਰਵਾਰ ਨੂੰ ਸ਼ੋਪੀਆਂ ਪੁਲਿਸ ਦੀ ਇਤਲਾਹ 'ਤੇ ਜੰਮੂ-ਦਿੱਲੀ ਹਾਈਵੇਅ 'ਤੇ ਇੱਕ ਕਾਰ ਦੀ ਤਲਾਸ਼ੀ ਦੌਰਾਨ ਦੋ ਅੱਤਵਾਦੀਆਂ ਤੇ ਇੱਕ ਪੁਲਿਸ ਅਫ਼ਸਰ ਫੜਿਆ ਗਿਆ। ਪੁਲਿਸ ਅਫ਼ਸਰ ਨਾਲ ਦਹਿਸ਼ਤਗਰਦ ਵਾਲਾ ਸਲੂਕ ਕੀਤਾ ਜਾਵੇਗਾ। ਸੁਰੱਖਿਆ ਏਜੰਸੀਆਂ ਵੱਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।"

ਤਸਵੀਰ ਸਰੋਤ, PTI

ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ ਡੀਐੱਸਪੀ ਦਵਿੰਦਰ ਸਿੰਘ ਦੀ ਕਾਰ ਵਿੱਚੋਂ ਦੋ ਏਕੇ-47 ਵੀ ਸਨ

ਆਈਜੀ ਨੇ ਦੱਸਿਆ ਕਿ ਦਵਿੰਦਰ ਸਿੰਘ ਨੇ ਤਿੰਨ ਦਿਨਾਂ ਦੀ ਛੁੱਟੀ ਦੀ ਅਰਜੀ ਦਿੱਤੀ ਸੀ ਤੇ ਗਣਤੰਤਰ ਦਿਵਸ ਤੋਂ ਸਿਰਫ਼ ਦੋ ਹਫ਼ਤੇ ਪਹਿਲਾਂ ਇਹ ਗ੍ਰਿਫ਼ਤਾਰੀ ਹੋਈ ਹੈ।

ਸਾਲ 2002 ਵਿੱਚ ਦਵਿੰਦਰ ਸਿੰਘ ਦਾ ਨਾਮ ਚਰਚਾ ਵਿੱਚ ਆਇਆ ਸੀ। ਸੰਸਦ ’ਤੇ ਹਮਲੇ ਦੇ ਮੁਜਰਮ ਅਫ਼ਜ਼ਲ ਗੁਰੂ ਨੇ ਉਨ੍ਹਾਂ ਦਾ ਜ਼ਿਕਰ ਇੱਕ ਚਿੱਠੀ ਵਿੱਚ ਕੀਤਾ ਸੀ। ਗੁਰੂ ਨੇ ਕਿਹਾ ਸੀ ਕਿ ਦਵਿੰਦਰ ਸਿੰਘ ਨੇ ਉਸ ਨੂੰ ਇੱਕ ਹੋਰ ਹਮਲਾਵਰ ਮੁਹਮੰਦ ਨੂੰ "ਦਿੱਲੀ ਲਿਜਾਉਣ ਨੂੰ ਕਿਹਾ ਸੀ”।

ਤਸਵੀਰ ਸਰੋਤ, PTI

ਤਸਵੀਰ ਕੈਪਸ਼ਨ, ਕਸ਼ਮੀਰ ਪੁਲਿਸ ਆਈਜੀ ਵਿਜੇ ਕੁਮਾਰ (ਵਿਚਕਾਰ) ਐਤਵਾਰ ਨੂੰ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਿਤ ਕਰਦੇ ਹੋਏ

ਗੁਰੂ ਨੇ ਕਿਹਾ ਸੀ ਕਿ ਇਸੇ ਹਮਲਾਵਰ ਦੀ ਉਸੇ ਨੇ ਮਦਦ ਕੀਤੀ ਸੀ, ਕਿਰਾਏ 'ਤੇ ਮਕਾਨ ਦਿਵਾਉਣ ਅਤੇ ਕਾਰ ਖਰੀਦਣ ਵਿੱਚ।

ਗੁਰੂ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ ਅਤੇ ਉਸ ਵੇਲੇ ਦਵਿੰਦਰ ਦੀ ਕਥਿਤ ਸ਼ਮੂਲੀਅਤ ਬਾਰੇ ਕੋਈ ਕਾਰਵਾਈ ਨਹੀਂ ਹੋਈ ਸੀ।

ਇਹ ਵੀ ਪੜ੍ਹੋ:

ਤਸਵੀਰ ਸਰੋਤ, SUKHCHARAN PREET/BBC

ਅਕਾਲ ਤਖ਼ਤ ਵੱਲੋਂ ਸ਼੍ਰੋਮਣੀ ਕਮੇਟੀ ਤੇ ਨਿੱਜੀ ਚੈਨਲ ਦੇ ਦਸਤਾਵੇਜ਼ ਤਲਬ

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਤੇ ਇੱਕ ਨਿੱਜੀ ਚੈਨਲ ਤੋਂ ਦਸਤਾਵੇਜ਼ ਤੇ ਹੋਰ ਵੇਰਵੇ ਤਲਬ ਕੀਤੇ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਚਰਚਾ ਹੋ ਰਹੀ ਸੀ ਕਿ ਪੀਟੀਸੀ ਚੈਨਲ ਹਰਿਮੰਦਰ ਸਾਹਿਬ ਤੋਂ ਜਾਰੀ ਹੁੰਦੇ ਹੁਕਮਨਾਮੇ ਦੀ ਅਵਾਜ਼ ’ਤੇ ਆਪਣਾ ਵਿਸ਼ੇਸ਼ ਹੱਕ ਦੱਸ ਰਿਹਾ ਸੀ। ਇਸ ਸਬੰਧ ਵਿੱਚ ਉਸ ਵੱਲੋਂ ਕੁਝ ਮੀਡੀਆ ਅਦਾਰਿਆਂ ਖ਼ਿਲਾਫ਼ ਯੂਟਿਊਬ ਵਗੈਰਾ ਨੂੰ ਸ਼ਿਕਾਇਤ ਵੀ ਕੀਤੀ ਸੀ, ਜਦਕਿ ਮੀਡੀਆ ਅਦਾਰਿਆਂ ਦਾ ਤਰਕ ਹੈ ਕਿ ਇਹ ਪੀਟੀਸੀ ਧਾਰਮਿਕ ਸਮੱਗਰੀ ਦੀ ਵਪਾਰਕ ਵਰਤੋਂ ਕਰ ਰਿਹਾ ਹੈ ਜੋ ਕਿ ਗਲਤ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਿਛਲੇ ਦਿਨਾਂ ਦੌਰਾਨ ਇਸ ਬਾਰੇ ਅਕਾਲ ਤਖ਼ਤ ਨੂੰ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ’ਤੇ ਕਾਰਵਾਈ ਕਰਦਿਆਂ ਜਥੇਦਾਰ ਨੇ ਦੋਵਾਂ ਧਿਰਾਂ ਨੂੰ ਇਸ ਸਬੰਧੀ ਪੂਰੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਗਨ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

5 ਮਹੀਨਿਆਂ ਬਾਅਦ ਕਿਹੋ-ਜਿਹੀ ਹੜ੍ਹ ਪੀੜਤਾਂ ਦੀ ਜ਼ਿੰਦਗੀ

ਮੋਗਾ, ਫਿਰੋਜ਼ਪੁਰ ਤੇ ਜਲੰਧਰ ਦੇ ਦਰਿਆ ਨਾਲ ਲਗਦੇ ਪਿੰਡਾਂ 'ਚ ਪਾਣੀ ਹਰ ਸਾਲ ਥੋੜ੍ਹੀ-ਬਹੁਤ ਮਾਰ ਤਾਂ ਕਰਦਾ ਹੀ ਹੈ। ਇਹ ਅਕਸਰ ਫ਼ਸਲਾਂ ਦੀ ਬਰਬਾਦੀ ਤੱਕ ਹੀ ਸੀਮਤ ਰਹਿੰਦੀ ਹੈ ਪਰ ਪੰਜ ਮਹੀਨੇ ਪਹਿਲਾਂ ਪਾਣੀ ਨੇ ਇਨ੍ਹਾਂ ਜ਼ਿਲ੍ਹਿਆਂ ਦੇ 60 ਤੋਂ ਵੱਧ ਪਿੰਡਾਂ 'ਚ ਕੁਝ ਜ਼ਿਆਦਾ ਹੀ ਤਬਾਹੀ ਮਚਾ ਦਿੱਤੀ ਸੀ।

ਉਸ ਦੌਰਾਨ ਜਿਸ ਕਿਸੇ ਦਾ ਘਰ ਢਹਿਣ ਤੋਂ ਬਚ ਗਿਆ ਪਰ ਦਰਿਆ ਦੇ ਚੜ੍ਹੇ ਪਾਣੀ ਕਾਰਨ ਘਰਾਂ ਦੀਆਂ ਛੱਤਾਂ ਤੇ ਕੰਧਾਂ 'ਚ ਪਾੜ ਪੈ ਗਏ, ਉਹ ਲੋਕ ਡਰ ਕਾਰਨ ਰਾਤ ਨੂੰ ਬਚੀ-ਖੁਚੀ ਛੱਤ ਥੱਲੇ ਸੌਣ ਤੋਂ ਡਰਦੇ ਹਨ।

ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪੀੜਤਾਂ ਦੀ ਜ਼ਿੰਦਗੀ ਹਾਲੇ ਤੱਕ ਲੀਹ ਤੇ ਨਹੀਂ ਆਈ ਹੈ ਤੇ ਉਹ ਸਰਕਾਰੀ ਸਹਾਇਤਾ ਦੀ ਉਡੀਕ ਕਰ ਰਹੇ ਹਨ। ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਰਿੰਦਰ ਮਾਨ ਨੇ ਮੋਗਾ ਜਿਲ੍ਹੇ ਦੇ ਪਿੰਡਾਂ ਵਿੱਚ ਹੜ੍ਹ ਪੀੜਤਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਝਾਕਣ ਦੀ ਕੋਸ਼ਿਸ਼ ਕੀਤੀ। ਪੜ੍ਹੋ ਪੂਰੀ ਖ਼ਬਰ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੇਡੀਯੂ ਨੇ ਕਿਹਾ ਹੈ ਕਿ ਬਿਹਾਰ ਵਿੱਚ ਐੱਨਆਰਸੀ ਲਾਗੂ ਨਹੀਂ ਕੀਤਾ ਜਾਵੇਗਾ, ਸੁਖਬੀਰ ਬਾਦਲ ਵੀ ਸੰਸਦ ਤੋਂ ਬਾਹਰ ਕਹਿ ਚੁੱਕੇ ਹਨ ਕਿ ਸੀਏਏ ਵਿੱਚ ਮੁਸਲਮਾਨਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

ਭਾਜਪਾ ਦੇ ਭਾਈਵਾਲ ਐੱਨਆਰਸੀ ਤੇ ਵੱਖਰੀ ਡਫ਼ਲੀ ਕਿਉਂ ਵਜਾ ਰਹੇ ਹਨ?

ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (NRC) ਦੇ ਖ਼ਿਲਾਫ਼ ਦੇਸ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹਨ ਪਰ ਕੇਂਦਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਹਾਲ ਵਿੱਚ ਇਸ ਤੋਂ ਪਿੱਛੇ ਨਹੀਂ ਹਟੇਗੀ।

ਹਾਲਾਂਕਿ, ਨਾਗਰਿਕਤਾ ਕਾਨੂੰਨ ਅਤੇ ਐੱਨਆਰਸੀ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਅਤੇ ਚਰਚਾਵਾਂ ਵਿਚਾਲੇ ਭਾਜਪਾ ਅਤੇ ਉਸ ਦੇ ਸਹਿਯੋਗੀ ਦਲਾਂ ਦੇ ਗਠਜੋੜ ਐੱਨਡੀਏ ਵਿੱਚ ਵੀ ਇੱਕ ਰਾਇ ਬਣਦੀ ਨਹੀਂ ਦਿਖ ਰਹੀ ਹੈ।

ਫਿਰ ਜਦੋਂ ਸਾਰੇ ਐੱਨਡੀਏ ਦਲਾਂ ਨੇ ਨਾਗਰਿਕਤਾ ਸੋਧ ਬਿੱਲ ਦੀ ਹਮਾਇਤ ਕਰਕੇ ਇਸ ਨੂੰ ਪਾਸ ਕਰਵਾ ਕੇ ਨੂੰ ਕਾਨੂੰਨ ਦਾ ਰੂਪ ਦੇ ਦਿੱਤਾ ਸੀ ਪਰ ਹੁਣ NRC ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ? ਪੜ੍ਹੋ ਇਹ ਵਿਸ਼ਲੇਸ਼ਣ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1988 ਵਿੱਚ ਅਮਰੀਕਾ ਦੁਆਰਾ ਡੇਗੇ ਗਏ ਈਰਾਨੀ ਜਹਾਜ਼ ਦੇ ਯਾਤਰੀਆਂ ਨੂੰ ਸ਼ਰਧਾਂਜਲੀ ਦਿੰਦੇ ਲੋਕ। ਇਸ ਹਾਦਸੇ ਵਿੱਚ 290 ਜਾਨਾਂ ਗਈਆਂ ਸਨ

ਯਾਤਰੀ ਜਹਾਜ਼ ਨੂੰ 'ਗਲਤੀ' ਨਾਲ ਡੇਗਣ ਵਾਲਾ ਈਰਾਨ ਇਕੱਲਾ ਨਹੀਂ

ਯੂਕਰੇਨ ਏਅਰਲਾਈਨ ਦਾ ਯਾਤਰੀ ਜਹਾਜ਼ ਬੁੱਧਵਾਰ ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਦੀ ਜ਼ਿੰਮੇਵਾਰੀ ਈਰਾਨੀ ਫ਼ੌਜ ਨੇ ਲੈ ਲਈ ਹੈ ਅਤੇ ਇਸ ਨੂੰ 'ਮਨੁੱਖੀ ਭੁੱਲ' ਕਾਰਨ ਹੋਇਆ ਹਾਦਸਾ ਕਿਹਾ ਹੈ। ਜਹਾਜ਼ 'ਚ ਸਵਾਰ ਸਾਰੇ 176 ਜਣੇ ਮਾਰੇ ਗਏ ਸਨ।

ਹਾਲਾਂਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦੋਂ ਕੋਈ ਯਾਤਰੀ ਜਹਾਜ਼ ਇਨਸਾਨੀ ਭੁੱਲ ਦਾ ਸ਼ਿਕਾਰ ਹੋਇਆ ਹੋਵੇ। ਦੁਨੀਆਂ ਵਿੱਚ ਅਜਿਹੇ ਕੁਝ ਹੋਰ ਕੇਸ ਵੀ ਹਨ ਜਿਸ ਵਿੱਚ ਯਾਤਰੀ ਜਹਾਜ਼ ਇਸੇ ਤਰ੍ਹਾਂ ਦੀ ਨਿਸ਼ਾਨਾ ਬਣੇ। ਹੁਣ ਤੱਕ 4 ਜਹਾਜ਼ ਅਜਿਹੇ ਹਾਦਸਿਆਂ ਦੇ ਸ਼ਿਕਾਰ ਹੋਏ ਹਨ ਜਿਨ੍ਹਾਂ ਵਿੱਚ 965 ਜਾਨਾਂ ਗਈਆਂ ਹਨ। ਬੀਸੀ ਨੇ ਇਨ੍ਹਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਹੈ। ਪੜ੍ਹੋ ਅਜਿਹੇ ਹੋਰ ਕਿਹੜੇ ਹਾਦਸੇ ਵਾਪਰ ਚੁੱਕੇ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)