ਲੁਧਿਆਣਾ: ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ਼ ਪੋਤਣ ਦੇ ਮਾਮਲੇ 'ਚ ਕਾਰਵਾਈ ਦੇ ਹੁਕਮ
ਤਸਵੀਰ ਸਰੋਤ, twitter/Amrinder Singh
ਲੁਧਿਆਣਾ ਵਿਚ ਸਾਬਕਾ ਪ੍ਰਧਾਨ ਮੰਤਰੀ ਤੇ ਕਾਂਗਰਸ ਆਗੂ ਰਾਜੀਵ ਗਾਂਧੀ ਦੇ ਬੁੱਤ ਉੱਤੇ ਕਾਲਖ਼ ਪੋਤਣ ਦੇ ਮਾਮਲੇ ਵਿਚ ਪੰਜਾਬ ਪੁਲਿਸ ਨੂੰ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਸ ਘਟਨਾ ਦੀ ਤਿੱਖੇ ਸ਼ਬਦਾਂ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਮਾਮਲੇ ਵਿਚ ਪੁਲਿਸ ਨੂੰ ਸਖਤ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ
ਕਿਹਾ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਦਾ ਮਕਸਦ 1984 ਸਿੱਖ ਕਤਲੇਆਮ ਦੇ ਸਬੰਧ ਵਿੱਚ ਸਾਬਕਾ ਪੀਐੱਮ ਰਾਜੀਵ ਗਾਂਧੀ ਤੋਂ ਭਾਰਤ ਰਤਨ ਪੁਰਸਕਾਰ ਵਾਪਸ ਲਏ ਜਾਣ ਦੀ ਮੰਗ ਸੀ।
ਰਾਜੀਵ ਗਾਂਧੀ ਤਤਕਾਲੀ ਪੀਐੱਮ ਇੰਦਰਾ ਗਾਂਧੀ ਦੇ ਕਤਲ ਮਗਰੋਂ ਪ੍ਰਧਾਨ ਮੰਤਰੀ ਬਣਾਏ ਗਏ ਸਨ। 31 ਅਕਤੂਬਰ 1984 ਨੂੰ ਇੰਦਰਾ ਦੇ ਕਤਲ ਤੋਂ ਬਾਅਦ ਦਿੱਲੀ ਸਮੇਤ ਭਾਰਤ ਦੇ ਕਈ ਹਿੱਸਿਆਂ ਵਿੱਚ ਸਿੱਖਾਂ ਖਿਲਾਫ ਹਿੰਸਾ ਸ਼ੁਰੂ ਹੋ ਗਈ ਤੇ ਵੱਡੀ ਗਿਣਤੀ ਵਿੱਚ ਸਿੱਖਾਂ ਦੀ ਮੌਤ ਹੋਈ।
ਦਿੱਲੀ ਵਿਧਾਨ ਸਭਾ ਵਿੱਚ ਵੀ ਉੱਠ ਚੁੱਕੀ ਸੀ ਮੰਗ
ਕੁਝ ਦਿਨ ਪਹਿਲਾਂ ਦਿੱਲੀ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੇ ਰਾਜੀਵ ਗਾਂਧੀ ਤੋਂ ਪੁਰਸਕਾਰ ਵਾਪਸ ਲੈਣ ਦਾ ਮਤਾ ਪੇਸ਼ ਕੀਤਾ ਸੀ।
ਵਿਵਾਦ ਵਧਿਆ ਤਾਂ ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਸਾਹਮਣੇ ਆਏ ਅਤੇ ਸਾਫ਼ ਕੀਤਾ ਕਿ ਜਰਨੈਲ ਸਿੰਘ ਵੱਲੋਂ ਹੀ ਮਤਾ ਪੇਸ਼ ਕੀਤਾ ਗਿਆ ਸੀ, ਸਾਡਾ ਮਕਸਦ ਅਜਿਹਾ ਨਹੀਂ ਸੀ।
ਇਹ ਵੀ ਪੜ੍ਹੋ-
ਆਮ ਆਦਮੀ ਪਾਰਟੀ ਦੀ ਵਿਧਾਇਕਾ ਅਲਕਾ ਲਾਂਬਾ ਨੇ ਵੀ ਉਸ਼ ਵੇਲੇ ਜਦੋਂ ਮਤਾ ਪੇਸ਼ ਕੀਤਾ ਗਿਆ ਸੀ ਤਾਂ ਤਿੱਖਾ ਇਤਰਾਜ਼ ਜ਼ਾਹਿਰ ਕੀਤਾ ਸੀ।
ਕਿੱਥੇ-ਕਿੱਥੇ ਪਹੁੰਚਾਇਆ ਬੁੱਤਾਂ ਨੂੰ ਨੁਕਸਾਨ?
ਇਸ ਸਾਲ ਫਰਵਰੀ ਵਿੱਚ ਉੱਤਰ ਪੂਰਬੀ ਸੂਬੇ ਤ੍ਰਿਪੁਰਾ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਸੀਪੀਐੱਮ ਦੀ ਹਾਰ ਤੋਂ ਬਾਅਦ ਰੂਸੀ ਇਨਕਲਾਬ ਦੇ ਹੀਰੋ ਵਲਾਦੀਮੀਰ ਲੈਨਿਨ ਦਾ ਬੁੱਤ ਢਾਹ ਦਿੱਤਾ ਗਿਆ ਸੀ। 'ਭਾਰਤ ਮਾਤਾ ਦੀ ਜੈ'' ਦੇ ਨਾਅਰੇ ਲਗਾਉਂਦੀ ਭੀੜ ਨੇ ਜੇਸੀਬੀ ਨਾਲ ਇਸ ਬੁੱਤ ਨੂੰ ਢਹਿ ਢੇਰੀ ਕਰ ਦਿੱਤਾ ਸੀ।
ਤਸਵੀਰ ਸਰੋਤ, TWITTER
ਇਹ ਘਟਨਾ ਰਾਜਧਾਨੀ ਅਗਰਤਲਾ ਤੋਂ ਸਿਰਫ਼ 90 ਕਿਲੋਮੀਟਰ ਦੂਰ ਬੋਲੇਨੀਆ ਦੇ ਸੈਂਟਰ ਫਾਰ ਕਾਲਜ ਸਕੁਏਅਰ ਵਿੱਚ ਵਾਪਰੀ ਸੀ।
ਪੇਰੀਆਰ ਦੀ ਮੂਰਤੀ ਨੂੰ ਨੁਕਸਾਨ
ਇਸ ਤੋਂ ਬਾਅਦ ਤਾਮਿਲਨਾਡੂ ਵਿੱਚ ਪੇਰੀਆਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦੀ ਰਿਪੋਰਟ ਮਿਲੀ ਸੀ।
ਤਸਵੀਰ ਸਰੋਤ, FACEBOOK/DRAVIDARKAZHAGAM
ਪੁਲਿਸ ਅਨੁਸਾਰ ਵੇਲੂਰ ਦੇ ਤਿਰੁਪੱਤੂਰ ਤਾਲੁਕਾ ਵਿੱਚ ਦੋ ਲੋਕ ਪੇਰੀਆਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਮੂਰਤੀ ਦੇ ਚਿਹਰੇ ਨੂੰ ਹਥੌੜੇ ਮਾਰ ਕੇ ਤੋੜ ਦਿੱਤਾ ਗਿਆ ਸੀ।
ਸ਼ਾਮਾ ਪ੍ਰਸਾਦ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼
ਇਸ ਤੋਂ ਬਾਅਦ ਉਸ ਮਹੀਨੇ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਸ਼ਾਮਾ ਪ੍ਰਸਾਦ ਮੁਖਰਜੀ ਦੇ ਇੱਕ ਬੁੱਤ ਨਾਲ ਛੇੜਛਾੜ ਕੀਤੀ ਗਈ ਸੀ।
ਤਸਵੀਰ ਸਰੋਤ, SANJAY DAS/BBC
ਸ਼ਾਮਾ ਪ੍ਰਸਾਦ ਦਾ ਇਹ ਬੁੱਤ ਕੇਓਰਤਾਲਾ ਵਿੱਚ ਹੈ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਬੁੱਤ ਦੇ ਇੱਕ ਹਿੱਸੇ ਨੂੰ ਹਥੌੜੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜਦਕਿ ਪੂਰੇ ਮੂੰਹ 'ਤੇ ਸਿਆਹੀ ਸੁੱਟੀ ਗਈ ਸੀ।
ਬੁੱਤ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਕੀ ਹੈ ਸਜ਼ਾ?
- 1984 ਵਿੱਚ ਆਏ ਕਾਨੂੰਨ ਤਹਿਤ ਅਜਿਹਾ ਕਰਨਾ ਜ਼ੁਰਮ ਹੈ। ਜਿਸਦੇ ਤਹਿਤ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ ਅਤੇ ਜ਼ੁਰਮਾਨਾ ਵੀ।
- ਸਰਕਾਰ ਦੀ ਮਨਜ਼ੂਰੀ ਨਾਲ ਜਨਤਕ ਥਾਵਾਂ 'ਤੇ ਬਣੀਆਂ ਚੀਜ਼ਾਂ ਜਨਤਕ ਜਾਇਦਾਦ ਹੁੰਦੀਆਂ ਹਨ। ਇਸ ਨੂੰ ਨੁਕਸਾਨ ਪਹੁੰਚਾਉਣਾ 1984 ਦੇ ਐਕਟ ਹੇਠਾਂ ਆਵੇਗਾ।
- ਇਸ ਐਕਟ ਤਹਿਤ ਕਿਸੇ ਬੁੱਤ ਨੂੰ ਤੋੜਨ ਦੀ ਸਜ਼ਾ 6 ਮਹੀਨੇ ਤੋਂ ਘੱਟ ਨਹੀਂ ਹੁੰਦੀ ਜਿਹੜੀ ਵਧ ਕੇ 5 ਸਾਲ ਤੱਕ ਹੋ ਸਕਦੀ ਹੈ।
- ਬੁੱਤ ਨੂੰ ਪਹੁੰਚਾਏ ਗਏ ਨੁਕਸਾਨ ਦੇ ਮੁਤਾਬਿਕ ਸਜ਼ਾ ਤੈਅ ਕੀਤੀ ਜਾਂਦਾ ਹੈ।
- ਅੱਗ ਅਤੇ ਵਿਸਫੋਟਕ ਪਦਾਰਥ ਤਹਿਤ ਜੁਰਮ ਕਰਨ ਵਾਲੇ ਨੂੰ ਇੱਕ ਸਾਲ ਤੋਂ ਘੱਟ ਸਜ਼ਾ ਨਹੀਂ ਹੁੰਦੀ। ਇਹ ਸਜ਼ਾ ਕੇ ਵਧਾ ਕੇ 10 ਸਾਲ ਤੱਕ ਵੀ ਕੀਤੀ ਜਾ ਸਕਦੀ ਹੈ।
- ਜਨਤਕ ਜਾਇਦਾਦ ਰੋਕੂ ਐਕਟ ਤੋਂ ਇਲਾਵਾ ਇੰਡੀਅਨ ਪੀਨਲ ਕੋਡ ਦੇ ਤਹਿਤ ਵੀ ਸਜ਼ਾ ਦਿੱਤੀ ਜਾਂਦੀ ਹੈ।
- ਆਈਪੀਸੀ ਦੀ ਧਾਰਾ 141-160 ਦੇ ਤਹਿਤ ਜਨਤਕ ਅਦਾਰਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਜੁਰਮ ਦੀਆਂ ਮਦਾਂ ਬਾਰੇ ਦੱਸਿਆ ਗਿਆ ਹੈ।
- ਗ਼ੈਰਕਾਨੂੰਨੀ ਸਭਾ, ਦੰਗੇ, ਹੰਗਾਮਾ ਮੁੱਖ ਜੁਰਮ ਹਨ। ਅਜਿਹੇ ਜੁਰਮ ਸ਼ਾਂਤੀ ਭੰਗ ਕਰਦੇ ਹਨ।
ਇਹ ਵੀ ਪੜ੍ਹੋ:
- ਤੁਹਾਡਾ ਖਾਣਾ ਕੈਂਸਰ ਦਾ ਕਾਰਨ ਤਾਂ ਨਹੀਂ!
- ਬਾਹਰ ਦਾ ਭੋਜਨ ਕਿਉਂ ਹੈ ਤੁਹਾਡੀ ਪਹਿਲੀ ਪਸੰਦ?
- ਕੋਹਲੀ ਨੇ ਮੀਟ ਤੇ ਦੁੱਧ-ਦਹੀਂ ਖਾਣਾ ਕਿਉਂ ਛੱਡਿਆ
- ਧਾਰਾ 153A ਇੱਥੇ ਬਹੁਤ ਮੁੱਖ ਹੈ। ਇਸਦੇ ਤਹਿਤ ਵੱਖ-ਵੱਖ ਗਰੁੱਪਾਂ ਵਿੱਚ ਧਰਮ, ਜ਼ਮੀਨ ਅਤੇ ਰਿਹਾਇਸ਼ ਨੂੰ ਲੈ ਕੇ ਝਗੜੇ ਨੂੰ ਵਧਾਵਾ ਦੇਣਾ ਮੰਨਿਆ ਜਾਂਦਾ ਹੈ। ਇਸ ਧਾਰਾ ਤਹਿਤ ਇਸ ਜੁਰਮ ਲਈ ਤਿੰਨ ਸਾਲ ਦੀ ਸਜ਼ਾ ਹੋ ਸਕਦੀ ਹੈ।
- ਪੰਜਾਬ ਵਿੱਚ ਇਹ ਜੁਰਮ 1997 ਦੇ ਐਕਟ ਤਹਿਤ ਮੰਨਿਆ ਜਾਂਦਾ ਹੈ ਜਿਸ ਤਹਿਤ ਘੱਟੋ - ਘੱਟ 6 ਮਹੀਨੇ ਦੀ ਸਜ਼ਾ ਅਤੇ ਇੱਕ ਹਜ਼ਾਰ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਤਾਜ਼ਾ ਘਟਨਾਕ੍ਰਮ
ਦ੍ਰਿਸ਼ਟੀਕੋਣ
ਪਾਠਕਾਂ ਦੀ ਪਸੰਦ
ਸਮੱਗਰੀ ਉਪਲਬਧ ਨਹੀਂ ਹੈ