ਡੌਨਲਡ ਟਰੰਪ: ਖ਼ਾਸ ਤਸਵੀਰਾਂ ਰਾਹੀਂ ਜਾਣੋ ਟਰੰਪ ਦੀ ਜ਼ਿੰਦਗੀ ਦੇ ਉਹ ਕਿੱਸੇ ਜੋ ਸ਼ਾਇਦ ਤੁਹਾਨੂੰ ਨਾ ਪਤਾ ਹੋਣ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੌਨਲਡ ਟਰੰਪ ਆਪਣੀ ਪਹਿਲੀ ਪਤਨੀ ਇਵਾਨਾ ਜ਼ੈਲਨੀਕੋਵਾ ਨਾਲ, ਇਵਾਨਾ ਇੱਕ ਚੈੱਕ ਐਥਲੀਟ ਅਤੇ ਇੱਕ ਮਾਡਲ ਸੀ ਅਤੇ ਉਨ੍ਹਾਂ ਨੇ 1977 ਵਿੱਚ ਟਰੰਪ ਨਾਲ ਵਿਆਹ ਕਰਵਾਇਆ ਸੀ
ਪੜ੍ਹਨ ਦਾ ਸਮਾਂ: 4 ਮਿੰਟ

ਡੌਨਲਡ ਟਰੰਪ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਵਜੋਂ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ 82 ਸਾਲ ਦੇ ਹੋ ਜਾਣਗੇ। ਇਸ ਤਰ੍ਹਾਂ ਉਹ ਅਮਰੀਕਾ ਦਾ ਅਹੁਦਾ ਸੰਭਾਲਣ ਵਾਲੇ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਵੀ ਹੋਣਗੇ।

ਵਿਦਿਆਰਥੀ ਜੀਵਨ ਤੋਂ ਲੈ ਕੇ ਰੀਅਲ ਅਸਟੇਟ ਟਾਈਕੂਨ ਬਣਨ ਤੱਕ ਅਤੇ ਪਹਿਲੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਰੂਪ 'ਚ ਵਾਪਸੀ ਤੱਕ ਟਰੰਪ ਦਾ ਸਫ਼ਰ ਕਾਫੀ ਦਿਲਚਸਪ ਰਿਹਾ ਹੈ।

ਇਸ ਦੌਰਾਨ ਟਰੰਪ ਕਦੇ ਪਰਿਵਾਰਕ ਝਗੜਿਆਂ ਕਾਰਨ ਸੁਰਖ਼ੀਆਂ ਵਿੱਚ ਰਹੇ ਅਤੇ ਕਦੇ ਮੇਲਾਨੀਆ ਨਾਲ ਤੀਜੇ ਵਿਆਹ ਕਾਰਨ।

ਟਰੰਪ ਦੇ ਇਸ ਸਫ਼ਰ ʼਤੇ ਇੱਕ ਝਾਤ ਮਾਰਦੇ ਹਾਂ, ਕੁਝ ਰੋਚਕ ਤਸਵੀਰਾਂ ਰਾਹੀਂ...

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੌਨਲਡ ਟਰੰਪ ਦੀ ਆਪਣੀ ਪਤਨੀ ਮੇਲਾਨੀਆ ਦੇ ਨਾਲ, ਇਹ ਤਸਵੀਰ ਸਾਲ 2005 ਦੀ ਹੈ। ਟਰੰਪ ਨੇ ਮੇਲਾਨੀਆ ਨਾਲ ਸਾਲ 2005 ਵਿੱਚ ਹੀ ਵਿਆਹ ਕੀਤਾ ਸੀ, ਜੋ ਉਨ੍ਹਾਂ ਦੀ ਤੀਜੀ ਪਤਨੀ ਹੈ। ਵਿਆਹ ਤੋਂ ਸੱਤ ਸਾਲ ਪਹਿਲਾਂ ਟਰੰਪ ਜਦੋਂ ਮੇਲਾਨੀਆ ਨਾਲ ਪਹਿਲੀ ਵਾਰ ਮਿਲੇ ਸਨ ਤਾਂ ਉਨ੍ਹਾਂ ਦੀ ਉਮਰ 52 ਸਾਲ ਦੀ ਸੀ, ਜਦਕਿ ਮੇਲਾਨੀਆ 28 ਸਾਲਾਂ ਦੀ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿਊਯਾਰਕ ਵਿੱਚ ਟਵਿਨ ਟਾਵਰਾਂ ਉੱਤੇ ਉੱਡਦੇ ਹੋਏ ਆਪਣੇ ਹੈਲੀਕਾਪਟਰ ਵਿੱਚ ਇੱਕ ਅਖ਼ਬਾਰ ਪੜ੍ਹਦੇ ਹੋਏ ਡੌਨਲਡ ਟਰੰਪ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਹਿਲੀ ਪਤਨੀ ਇਵਾਨਾ ਜ਼ੈਲਨੀਕੋਵਾ ਤੋਂ ਟਰੰਪ ਦੇ ਤਿੰਨ ਬੱਚੇ ਸਨ, ਪਰ ਦੋਵਾਂ ਦਾ 1990 ਵਿੱਚ ਤਲਾਕ ਹੋ ਗਿਆ ਸੀ। ਅਦਾਲਤ 'ਚ ਇਨ੍ਹਾਂ ਦੋਵਾਂ ਵਿਚਾਲੇ ਲੜਾਈ ਸੁਰਖ਼ੀਆਂ 'ਚ ਰਹੀ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੌਨਲਡ ਟਰੰਪ ਆਪਣੇ ਵਿਸ਼ਾਲ ਅਤੇ ਮਹਿਲਨੁਮਾ ਘਰ ਵਿੱਚ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿਊਯਾਰਕ ਵਿੱਚ ਟਰੰਪ ਟਾਵਰ ਵਿੱਚ ਆਪਣੇ ਦਫ਼ਤਰ ਵਿੱਚ ਡੌਨਲਡ ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੌਨਲਡ ਟਰੰਪ ਆਪਣੇ ਬੇਟੇ ਡੌਨਾਲਡ ਟਰੰਪ ਜੂਨੀਅਰ ਅਤੇ ਧੀ ਇਵਾਂਕਾ ਟਰੰਪ ਨਾਲ ਤਸਵੀਰ ਖਿਚਵਾਉਂਦੇ ਹੋਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿਊ ਜਰਸੀ ਦੇ ਐਟਲਾਂਟਿਕ ਸਿਟੀ ਵਿੱਚ ਤਾਜ ਮਹਿਲ ਕੈਸੀਨੋ ਦੇ ਉਦਘਾਟਨ ਮੌਕੇ ਇੱਕ ਫੋਟੋ ਲਈ ਪੋਜ਼ ਦਿੰਦੇ ਹੋਏ ਡੌਨਲਡ ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1987 ਵਿੱਚ ਮੈਨਹਟਨ ਵਿੱਚ ਆਪਣੇ ਟਰੰਪ ਪਲਾਜ਼ਾ ਦਫ਼ਤਰ ਵਿੱਚ ਫ਼ੋਨ ਉੱਤੇ ਗੱਲ ਕਰਦੇ ਹੋਏ

ਤਸਵੀਰ ਸਰੋਤ, NEW YORK DAILY NEWS ARCHIVE/GETTY IMAGES

ਤਸਵੀਰ ਕੈਪਸ਼ਨ, ਡੌਨਲਡ ਟਰੰਪ ਨਿਊਯਾਰਕ ਵਿੱਚ ਆਪਣੇ ਪਿਤਾ ਫਰੈਡ ਨਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 2018 ਵਿੱਚ ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ ਨਾਲ ਡੌਨਲਡ ਟਰੰਪ। ਇਹ ਤਸਵੀਰ 2018 ਵਿੱਚ ਕੈਨੇਡਾ ਵਿੱਚ ਚੱਲ ਰਹੇ ਜੀ-7 ਸੰਮੇਲਨ ਦੌਰਾਨ ਲਈ ਗਈ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੌਨਲਡ ਟਰੰਪ ਨੇ ਸਾਲ 1971 ਵਿੱਚ ਆਪਣੇ ਪਰਿਵਾਰਕ ਕਾਰੋਬਾਰ ਨੂੰ ਆਪਣੇ ਹੱਥਾਂ ਵਿੱਚ ਲਿਆ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਰੋਬਾਰ ਦੀ ਵਾਗਡੋਰ ਸੰਭਾਲਣ ਤੋਂ ਬਾਅਦ, ਟਰੰਪ ਨੇ ਆਪਣੇ ਪਿਤਾ ਦੇ ਰਿਹਾਇਸ਼ੀ ਮਕਾਨ ਬਣਾਉਣ ਦੇ ਕਾਰੋਬਾਰ ਦਾ ਵਿਸਥਾਰ ਕੀਤਾ ਅਤੇ ਕੰਪਨੀ ਦਾ ਨਾਂ ਟਰੰਪ ਆਰਗੇਨਾਈਜ਼ੇਸ਼ਨ ਰੱਖਿਆ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰੰਪ ਨੇ ਰਿਐਲਿਟੀ ਸ਼ੋਅ 'ਦਿ ਅਪ੍ਰੈਂਟਿਸ' ਦੇ 14 ਸੀਜ਼ਨ ਵਿੱਚ ਹੋਸਟ ਦੀ ਭੂਮਿਕਾ ਨਿਭਾਈ, ਜਿਸ 'ਚ ਉਨ੍ਹਾਂ ਦੇ ਬੱਚੇ ਵੀ ਸ਼ਾਮਲ ਸਨ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)