China Coronavirus: ਰਹੱਸਮਈ ਚੀਨੀ ਵਾਇਰਸ ਨਾਲ ਮੱਚਿਆ ਹੜਕੰਪ, ਦੂਜੇ ਮੁਲਕਾਂ 'ਚ ਫੈਲਣ ਦਾ ਖ਼ਦਸਾ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਰਹੱਸਮਈ ਵਾਇਰਸ ਦੇ ਫੈਲਣ ਨਾਲ ਵਧਿਆ ਪੀੜਤਾਂ ਦਾ ਅਕੰੜਾ
ਪੜ੍ਹਨ ਦਾ ਸਮਾਂ: 3 ਮਿੰਟ

ਚੀਨ ਵਿੱਚ ਅਧਿਕਾਰੀਆਂ ਮੁਤਾਬਕ ਮਿਲੇ ਨਵੇਂ ਵਾਇਰਸ ਕਾਰਨ ਦੋ ਦਿਨਾਂ ਵਿੱਚ 139 ਨਵੇਂ ਕੇਸ ਦਰਜ ਹੋਏ ਹਨ। ਸਿਹਤ ਅਧਿਕਾਰੀਆਂ ਨੇ ਪਹਿਲੀ ਵਾਰ ਇਸ ਰਹੱਸਮਈ ਵਾਇਰਸ ਦੀ ਪਛਾਣ ਦਸੰਬਰ ਵਿੱਚ ਚੀਨ ਦੇ ਵੂਹਾਨ ਸ਼ਹਿਰ ਵਿੱਚ ਕੀਤੀ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਵਾਇਰਲ ਨਿਮੋਨੀਆ ਵੀ ਫੈਲ ਸਕਦਾ ਹੈ ਪਰ ਇਸ ਨਾਲ ਜੁੜੀ ਵਧੇਰੇ ਜਾਣਕਾਰੀ ਨਹੀਂ ਹੈ, ਜਿਵੇਂ ਕਿ ਇਹ ਵਾਇਰਸ ਕਿਵੇਂ ਫੈਲ ਰਿਹਾ ਹੈ।

ਇਨ੍ਹਾਂ ਦਾ ਅੰਕੜਾ ਹੁਣ 200 ਤੋਂ ਪਾਰ ਹੋ ਗਿਆ ਅਤੇ 3 ਲੋਕਾਂ ਦੀ ਸਾਹ ਲੈਣ ਵਿੱਚ ਪਰੇਸ਼ਾਨੀ ਕਾਰਨ ਮੌਤ ਹੋ ਗਈ ਹੈ।

ਬਚਾਅ ਲਈ ਚੀਨ ਸਣੇ ਦੁਨੀਆਂ ਦੇ ਵੱਡੇ ਹਵਾਈ ਅੱਡਿਆਂ 'ਤੇ ਸਕ੍ਰੀਨਿੰਗ ਦੀ ਵਿਵਸਥਾ ਕੀਤੀ ਗਈ ਹੈ।

ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ ਕਿਉਂਕਿ ਇਸ ਹਫ਼ਤੇ ਲੂਨਰ ਨਿਊ ਈਅਰ ਦੀਆਂ ਛੁੱਟੀਆਂ ਦੌਰਾਨ ਲੋਕ ਆਪਣੇ ਪਰਿਵਾਰਾਂ ਨਾਲ ਸਫ਼ਰ ਕਰ ਰਹੇ ਹੁੰਦੇ ਹਨ।

ਥਾਈਲੈਂਡ ਅਤੇ ਜਾਪਾਨ ਤੋਂ ਬਾਅਦ ਸੋਮਵਾਰ ਨੂੰ ਦੱਖਣੀ ਕੋਰੀਆ ਵਿੱਚ ਵੀ ਇਸ ਵਾਇਰਸ ਦਾ ਪਹਿਲਾਂ ਕੇਸ ਸਾਹਮਣੇ ਆਇਆ ਹੈ।

ਬਰਤਾਨੀਆਂ 'ਚ ਮਾਹਿਰਾਂ ਨੇ ਬੀਬੀਸੀ ਨੂੰ ਦੱਸਿਆ ਪੀੜਤ ਲੋਕਾਂ ਦਾ ਅੰਕੜਾ ਅਜੇ ਵੀ ਅਧਿਕਾਰਤ ਅੰਕੜਿਆਂ ਨਾਲੋਂ ਕਿਤੇ ਵੱਧ ਹੋ ਸਕਦਾ ਹੈ, ਸ਼ਾਇਦ 1700 ਦੇ ਕਰੀਬ।

ਕਿਵੇਂ ਦਾ ਹੈ ਇਹ ਵਾਇਰਸ

ਮਰੀਜ਼ਾਂ ਤੋਂ ਲਏ ਗਏ ਇਸ ਵਾਇਰਸ ਦੇ ਸੈਂਪਲ ਦੀ ਜਾਂਚ ਕੀਤੀ ਗਈ ਹੈ। ਇਸ ਤੋਂ ਬਾਅਦ ਚੀਨ ਦੇ ਅਧਿਕਾਰੀਆਂ ਅਤੇ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਇਹ ਇੱਕ ਕੋਰੋਨਾਵਾਇਰਸ ਹੈ।

ਇਹ ਵੀ ਪੜ੍ਹੋ-

ਕੋਰੋਨਾਵਾਇਰਸ ਕਈ ਕਿਸਮ ਦੇ ਹੁੰਦੇ ਹਨ ਪਰ ਇਨ੍ਹਾਂ ਵਿੱਚ 6 ਨੂੰ ਹੀ ਲੋਕਾਂ ਨੂੰ ਸੰਕਰਮਿਤ ਕਰਨ ਲਈ ਜਾਣਿਆ ਜਾਂਦਾ ਸੀ, ਪਰ ਨਵੇਂ ਵਾਇਰਸ ਦਾ ਪਤਾ ਲੱਗਣ ਤੋਂ ਬਾਅਦ ਇਹ ਗਿਣਤੀ ਵਧ ਕੇ 7 ਹੋ ਜਾਵੇਗੀ।

ਨਵੇਂ ਵਾਇਰਸ ਦੇ ਜੈਨੇਟਿਕ ਕੋਡ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਇਹ ਕਿਸੇ ਵੀ ਹੋਰ ਮਨੁੱਖੀ ਕੋਰੋਨਵਾਇਰਸ ਦੀ ਤੁਲਨਾ 'ਚ ਸਾਰਸ ਦੇ ਵਧੇਰੇ ਕਰੀਬ ਹੈ।

ਇਸ ਨੇ ਸਾਰਸ (Sars) ਵਾਇਰਸ ਦੀਆਂ ਯਾਦਾਂ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ, ਇਹ ਵੀ ਇੱਕ ਕੋਰੋਨਾਵਾਇਰਸ ਸੀ, ਜਿਸ ਕਾਰਨ 2000ਵਿਆਂ 'ਚ ਦਰਜਨਾਂ ਦੇਸਾਂ (ਜ਼ਿਆਦਾਤਰ ਏਸ਼ੀਆਈ ਦੇਸ) ਵਿੱਚ 774 ਲੋਕਾਂ ਦੀ ਮੌਤ ਹੋ ਗਈ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਿਰਾਂ ਮੁਤਾਬਕ ਕੇਸਾਂ ਦੀ ਗਿਣਤੀ ਅਧਿਕਾਰਤ ਅੰਕੜਿਆਂ ਤੋਂ ਕਿਤੇ ਵੱਧ ਹੋ ਸਕਦੀ ਹੈ (ਸੰਕੇਤਕ ਤਸਵੀਰ)

ਕਿੰਨਾ ਗੰਭੀਰ ਹੈ ਇਹ?

ਕੋਰੋਨਾਵਾਇਰਸ ਦੇ ਕਾਰਨ ਆਮ ਤੌਰ 'ਤੇ ਸੰਕਰਮਿਤ ਲੋਕਾਂ ਵਿੱਚ ਸਰਦੀ-ਜ਼ੁਕਾਮ ਦੇ ਲੱਛਣ ਨਜ਼ਰ ਆਉਂਦੇ ਹਨ ਪਰ ਅਸਰ ਗੰਭੀਰ ਹੋਣ ਤਾਂ ਮੌਤ ਵੀ ਹੋ ਸਕਦੀ ਹੈ।

ਯੂਨੀਵਰਸਿਟੀ ਆਫ ਐਡਿਨਬਰਾ ਦੇ ਪ੍ਰੋਫੈਸਰ ਮਾਰਕ ਵੂਲਹਾਊਸ ਦਾ ਕਹਿਣਾ ਹੈ, "ਜਦੋਂ ਅਸੀਂ ਇਹ ਨਵਾਂ ਕੋਰੋਨਾਵਾਇਰਸ ਦੇਖਿਆ ਤਾਂ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਦਾ ਅਸਰ ਇੰਨਾ ਖ਼ਤਰਨਾਕ ਕਿਉਂ ਹੈ। ਇਹ ਆਮ ਸਰਦੀ ਵਰਗੇ ਲੱਛਣ ਦਿਖਾਉਣ ਵਾਲਾ ਹੈ, ਜੋ ਕਿ ਚਿੰਤਾ ਦੀ ਗੱਲ ਹੈ।"

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਇਸ ਦੇ ਲੱਛਣ ਆਮ ਸਰਦੀ ਵਾਂਗ ਹੀ ਹੁੰਦੇ ਹਨ (ਸੰਕੇਤਕ ਤਸਵੀਰ)

ਕਿੱਥੋਂ ਆਇਆ ਹੈ ਇਹ ਵਾਇਰਸ?

ਇਹ ਬਿਲਕੁਲ ਨਵੀਂ ਕਿਸਮ ਦਾ ਵਾਇਰਸ ਹੈ।

ਇਹ ਜੀਵਾਂ ਦੀ ਇੱਕ ਪ੍ਰਜਾਤੀ ਤੋਂ ਦੂਜੀ ਪ੍ਰਜਾਤੀ ਵਿੱਚ ਜਾਂਦੇ ਹਨ ਅਤੇ ਫਿਰ ਇਨਸਾਨਾਂ ਨੂੰ ਸੰਕਰਮਿਤ ਕਰ ਦਿੰਦੇ ਹਨ। ਇਸ ਦੌਰਾਨ ਇਨ੍ਹਾਂ ਦਾ ਬਿਲਕੁਲ ਪਤਾ ਨਹੀਂ ਲਗਦਾ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਦੇ ਕਾਰਨ ਆਮ ਤੌਰ 'ਤੇ ਸੰਕਰਮਿਤ ਲੋਕਾਂ ਵਿੱਚ ਸਰਦੀ-ਜ਼ੁਕਾਮ ਦੇ ਲੱਛਣ ਨਜ਼ਰ ਆਉਂਦੇ ਹਨ

ਨਾਟਿੰਘਮ ਯੂਨੀਵਰਸਿਟੀ ਦੇ ਇੱਕ ਵਾਇਰੋਲਾਜਿਸਟ ਪ੍ਰੋਫੈਸਰ ਜੋਨਾਥਨ ਬਾਲ ਦੇ ਮੁਤਾਬਕ, "ਇਹ ਬਿਲਕੁਲ ਹੀ ਨਵੀਂ ਤਰ੍ਹਾਂ ਦਾ ਕੋਰੋਨਾਵਾਇਰਸ ਹੈ। ਬਹੁਤ ਹਦ ਤੱਕ ਸੰਭਵ ਹੈ ਕਿ ਪਸ਼ੂਆਂ ਤੋਂ ਹੀ ਇਨਸਾਨਾਂ ਤੱਕ ਪਹੁੰਚਿਆ ਹੋਵੇ।"

ਸਾਰਸ ਦਾ ਵਾਇਰਸ ਬਿੱਲੀ ਜਾਤੀ ਦੇ ਇੱਕ ਜੀਵ ਤੋਂ ਇਨਸਾਨਾਂ ਤੱਕ ਪਹੁੰਚਿਆ ਸੀ।

ਇਹ ਵੀ ਪੜ੍ਹੋ-

ਇਹ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)