ਯੂਕੇ ਦੀਆਂ ਚੋਣਾਂ: ਮੁਫਤ ਬ੍ਰਾਡਬੈਂਡ, ਨੌਕਰੀਆਂ, ਬ੍ਰੈਕਸਿਟ 'ਤੇ ਮੁੜ ਰੈਫਰੈਂਡਮ ਕਰਨ ਦੇ ਵਾਅਦੇ

ਪੜ੍ਹਨ ਦਾ ਸਮਾਂ: 3 ਮਿੰਟ

ਯੂਕੇ ਵਿੱਚ ਆਮ ਚੋਣਾਂ 12 ਦਸੰਬਰ ਨੂੰ ਹੋਣ ਜਾ ਰਹੀਆਂ ਹਨ। ਪਾਰਟੀਆਂ ਨੇ ਆਪਣੇ ਮੈਨੀਫੈਸਟੋ ਵਿੱਚ ਕਈ ਐਲਾਨ ਕੀਤੇ ਹਨ।

ਜਾਣਦੇ ਹਾਂ ਵੱਖ-ਵੱਖ ਪਾਰਟੀਆਂ ਵੱਲੋਂ ਇੰਗਲੈਂਡ ਦੇ ਲੋਕਾਂ ਲਈ ਕੀ ਐਲਾਨ ਕੀਤੇ ਗਏ ਹਨ।

ਕੰਜ਼ਰਵੇਟਿਵ ਪਾਰਟੀ

ਬੋਰਿਸ ਜੌਨਸਨ

  • ਜਨਵਰੀ ਦੇ ਅੰਤ ਤੱਕ ਬ੍ਰੈਕਸਿਟ ਨੂੰ ਪ੍ਰਾਪਤ ਕਰਨ ਲਈ ਕ੍ਰਿਸਮਸ ਤੋਂ ਪਹਿਲਾਂ ਸੰਸਦ ਵਿੱਚ ਬਿੱਲ ਪੇਸ਼ ਕਰਨਾ
  • ਇੰਗਲੈਂਡ ਵਿੱਚ 2023-24 ਤੱਕ NHS ਲਈ £20.5 ਬਿਲੀਅਨ ਵਾਧੂ ਫੰਡ ਇੱਕਠਾ ਕਰਨਾ, 50 ਮਿਲੀਅਨ ਹੋਰ ਜੀਪੀ ਅਤੇ 50,000 ਹੋਰ ਨਰਸਾਂ ਭਰਤੀ ਕਰਨਾ
  • ਇੰਗਲੈਂਡ ਅਤੇ ਵੇਲਜ਼ ਵਿੱਚ ਅਗਲੇ ਤਿੰਨ ਸਾਲਾਂ 'ਚ 20,000 ਹੋਰ ਪੁਲਿਸ ਅਧਿਕਾਰੀ ਭਰਤੀ ਕਰਨੇ
  • ਇਨਕਮ ਟੈਕਸ, ਰਾਸ਼ਟਰੀ ਬੀਮਾ ਯੋਗਦਾਨ ਜਾਂ ਵੈਟ ਵਿੱਚ ਕੋਈ ਵਾਧਾ ਨਹੀਂ
  • ਆਸਟਰੇਲੀਅਨ ਸ਼ੈਲੀ ਵਾਲੀ ਬਿੰਦੂ-ਅਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਦੀ ਸ਼ੁਰੂਆਤ ਕਰਨੀ, ਜਿਸ ਅਧੀਨ ਹਰ ਕਿਸੇ ਨਾਲ ਇਕੋ ਜਿਹਾ ਵਰਤਾਓ ਹੋਣਾ ਚਾਹੀਦਾ ਹੈ ਚਾਹੇ ਉਹ ਕਿਥੋਂ ਵੀ ਆਉਂਦੇ ਹਨ

ਇਹ ਵੀ ਪੜ੍ਹੋ:-

ਲੇਬਰ ਪਾਰਟੀ

ਜੈਰੇਮੀ ਕੌਰਬਿਨ

  • £400 ਬਿਲੀਅਨ ਰਾਸ਼ਟਰੀ ਪਰਿਵਰਤਨ ਫੰਡ, ਜਿਸ ਵਿੱਚ £250 ਬਿਲੀਅਨ ਊਰਜਾ, ਆਵਾਜਾਈ ਅਤੇ ਵਾਤਾਵਰਣ ਲਈ, £150 ਬਿਲੀਅਨ ਸਕੂਲਾਂ, ਹਸਪਤਾਲਾਂ ਅਤੇ ਮਕਾਨਾਂ ਲਈ ਸ਼ਾਮਲ ਹਨ
  • 2024 ਤੱਕ £75 ਬਿਲੀਅਨ ਹਰ ਸਾਲ ਵਿੱਚ 100,000 ਨਵੇਂ ਕੌਂਸਲ ਘਰਾਂ ਲਈ ਅਤੇ ਹਾਉਸਿੰਗ ਐਸੋਸੀਏਸ਼ਨਾਂ ਦੁਆਰਾ ਇੱਕ ਸਾਲ ਵਿੱਚ 50,000 ਕਿਫਾਇਤੀ ਘਰਾਂ ਲਈ
  • ਯੂਕੇ ਵਿੱਚ 2030 ਤੱਕ ਹਰ ਘਰ ਅਤੇ ਕਾਰੋਬਾਰ ਲਈ ਮੁਫਤ ਫਾਈਬਰ ਬ੍ਰਾਡਬੈਂਡ
  • ਸਾਰੇ ਕਰਮਚਾਰੀਆਂ ਲਈ ਘੱਟੋ ਘੱਟ £10 ਮਜ਼ਦੂਰੀ
  • ਬ੍ਰੈਕਸਿਟ 'ਤੇ ਇਕ ਹੋਰ ਰੈਫਰੈਂਡਮ

ਲਿਬਰਲ ਡੈਮੋਕਰੇਟਸ

ਜੋ ਸਵਿਨਸਨ

  • ਬ੍ਰੈਕਸਿਟ ਨੂੰ ਰੋਕੋ, ਜਿਸਤੇ ਪਾਰਟੀ ਦਾ ਤੱਥ ਹੈ ਕਿ ਅਗਲੇ ਪੰਜ ਸਾਲਾਂ ਵਿੱਚ ਜਨਤਕ ਸੇਵਾਵਾਂ 'ਤੇ ਖਰਚ ਕੀਤੇ ਜਾਣ ਵਾਲੇ ਪੈਸੇ ਜਾਰੀ ਕੀਤੇ ਜਾ ਸਕਣਗੇ
  • ਮੌਸਮੀ ਤਬਦੀਲੀਆਂ ਨਾਲ ਨਜਿੱਠਣ ਲਈ ਪੰਜ ਸਾਲ ਲਗਾਤਾਰ £20 ਬਿਲੀਅਨ ਖਰਚ ਕਰਨਾ
  • ਸਿਹਤ ਅਤੇ ਸਮਾਜਕ ਦੇਖ ਭਾਲ ਵਿੱਚ ਨਿਵੇਸ਼ ਕਰਨ ਲਈ ਆਮਦਨੀ ਟੈਕਸ ਵਿੱਚ 1 ਪਾਊਂਡ ਦਾ ਵਾਧਾ, ਜਿਸ ਨਾਲ NHS ਦੇ ਬਜਟ 'ਚ 2023-24 ਤੱਕ ਹਰ ਸਾਲ £26 ਬਿਲੀਅਨ ਦਾ ਵਾਧਾ ਕੀਤਾ ਜਾ ਸਕਦਾ ਹੈ
  • 20,000 ਹੋਰ ਅਧਿਆਪਕਾਂ ਦੀ ਭਰਤੀ ਅਤੇ 2024/25 ਤੱਕ ਸਕੂਲਾਂ ਦੇ ਫੰਡਾਂ ਵਿੱਚ £10.6 ਬਿਲੀਅਨ ਦਾ ਵਾਧਾ
  • ਇਨਫ੍ਰਾਸਟ੍ਰਕਚਰ ਵਿੱਚ £130 ਬਿਲੀਅਨ ਦਾ ਨਿਵੇਸ਼

ਤਬਦੀਲੀ ਲਈ ਸੁਤੰਤਰ ਸਮੂਹ

ਨਾ ਸੌਬਰੀ

  • ਬ੍ਰੈਕਸਿਟ 'ਤੇ ਇਕ ਹੋਰ ਰੈਫਰੈਂਡਮ ਲਿਆਉਣਾ
  • 2045 ਤੱਕ ਕਾਰਬਨ ਐਮੀਸ਼ਨ ਜ਼ੀਰੋ ਕਰਨਾ
  • 2030 ਤੱਕ ਨਵੀਂ ਪੈਟਰੋਲ ਅਤੇ ਡੀਜ਼ਲ ਕਾਰਾਂ ਅਤੇ ਵੈਨਾਂ ਦੀ ਵਿਕਰੀ ਤੋਂ ਪਰੇ ਹਟਨਾ ਅਤੇ 2025 ਤੱਕ ਗ਼ੈਰ-ਜ਼ਰੂਰੀ ਪਲਾਸਟਿਕ ਨੂੰ ਬਾਹਰ ਕੱਢਣਾ

ਗ੍ਰੀਨ ਪਾਰਟੀ

ਜੌਨਅਥਨ ਬਾਰਟਲੇ ਅਤੇ ਸੀਅਨ ਬੇਰੀ

  • ਮੌਸਮ ਵਿੱਚ ਤਬਦੀਲੀ ਨਾਲ ਨਜਿੱਠਣ ਲਈ ਇੱਕ ਦਹਾਕੇ ਤੱਕ £100bn ਖ਼ਰਚ ਕਰਨਾ - ਮੁੱਖ ਤੌਰ 'ਤੇ ਉਧਾਰ ਦੁਆਰਾ ਭੁਗਤਾਨ ਕੀਤਾ ਜਾਵੇਗਾ
  • 2030 ਤੱਕ ਯੂਕੇ ਵਿੱਚ ਨੈੱਟ ਜ਼ੀਰੋ ਕਾਰਬਨ ਨਿਕਾਸ
  • ਆਰਥਿਕਤਾ ਨੂੰ ਸਿਰੇ ਚਾੜ੍ਹਨ ਲਈ 'ਗ੍ਰੀਨ ਨਿਉ ਡੀਲ' 'ਤੇ ਕੰਮ ਕਰਨਾ ਜਿਸ ਵਿੱਚ 'ਢਾਂਚੇ ਦੀ ਤਬਦੀਲੀ' ਵੀ ਸ਼ਾਮਲ ਹੈ
  • ਗ੍ਰੀਨ ਨਿਵੇਸ਼ ਦੁਆਰਾ ਇੱਕ ਮਿਲੀਅਨ ਤੋਂ ਵੱਧ ਨਵੀਆਂ ਨੌਕਰੀਆਂ ਪੈਦਾ ਕਰਨਾ
  • ਪੀਪਲਜ਼ ਵੋਟ ਬਿੱਲ ਪੇਸ਼ ਕਰਕੇ ਬ੍ਰੈਕਸਿਟ 'ਤੇ ਇਕ ਹੋਰ ਰੈਫਰੈਂਡਮ ਲਿਆਉਣਾ

ਇਹ ਵੀ ਪੜ੍ਹੋ:-

ਬ੍ਰੈਕਸਿਟ ਪਾਰਟੀ

ਨਾਈਜਲ ਫਰਾਜ

  • ਯੂਰਪੀਅਨ ਯੂਨੀਅਨ ਦੇ ਸਾਰੇ ਅਦਾਰਿਆਂ ਨੂੰ ਛੱਡਣਾ ਅਤੇ ਯੂਕੇ ਕਾਨੂੰਨ ਦੀ ਪ੍ਰਮੁੱਖਤਾ ਨੂੰ ਬਹਾਲ ਕਰਨਾ
  • ਯੂਰਪੀਅਨ ਯੂਨੀਅਨ ਨਾਲ ਇੱਕ ਮੁਫਤ ਵਪਾਰ ਸਮਝੌਤੇ 'ਤੇ ਗੱਲਬਾਤ ਕਰਨੀ, ਜਿਵੇਂ ਕਿ bloc ਦੇ ਕੈਨੇਡਾ ਅਤੇ ਜਾਪਾਨ ਨਾਲ ਹੋਏ ਸੌਦੇ ਦੇ ਸਮਾਨ, 1 ਜੁਲਾਈ 2020 ਦੀ ਨਵੀਂ ਡੈੱਡਲਾਈਨ ਨਾਲ
  • ਯੂਰਪੀਅਨ ਯੂਨੀਅਨ ਛੱਡਣਾ ਅਤੇ ਵਿਸ਼ਵ ਵਪਾਰ ਸੰਗਠਨ ਦੇ ਵਪਾਰ ਨਿਯਮਾਂ ਨੂੰ ਲਿਆਉਣਾ
  • £200 ਬਿਲੀਅਨ ਬੁਨਿਆਦੀ ਢਾਂਚੇ, ਵਾਈ-ਫਾਈ ਅਤੇ ਨੌਜਵਾਨਾਂ ਲਈ ਸੇਵਾਵਾਂ 'ਤੇ ਖਰਚ ਕਰਨਾ

ਯੂਕੇਆਈਪੀ

ਪੈਟ੍ਰੀਸ਼ੀਆ ਮਾਉਂਟੇਨ

  • ਯੂਰਪੀਅਨ ਯੂਨੀਅਨ ਨੂੰ ਬਿਨਾਂ ਕਿਸੇ ਸੌਦੇ ਦੇ ਤੁਰੰਤ ਛੱਡਣਾ
  • ਇਮੀਗ੍ਰੇਸ਼ਨ ਨੂੰ ਘੱਟ ਅਤੇ ਟਿਕਾਉ ਪੱਧਰ 'ਤੇ ਲਿਆਉਣਾ
  • 30,000 ਵਧੇਰੇ ਡਾਕਟਰਾਂ ਅਤੇ 40,000 ਹੋਰ ਨਰਸਾਂ ਲਈ ਇੱਕ ਸਾਲ ਵਿੱਚ £5.4 ਬਿਲੀਅਨ ਖਰਚਣਾ
  • ਸਕੂਲਾਂ ਵਿੱਚ ਸਿੱਖਿਆ ਯੂਕੇ ਨੂੰ ਸਵੈ-ਨਿਰਭਰ ਬਣਾਉਣ 'ਤੇ ਕੇਂਦ੍ਰਤ ਕਰਨਾ

ਇਹ ਵੀਡੀਓ ਦੇਖੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)