ਜਪਾਨ 'ਚ ਭਾਰੀ ਬਰਫ਼ਬਾਰੀ ਨਾਲ ਫ਼ੌਜੀ ਦੀ ਮੌਤ

ਜਵਾਲਾਮੁਖੀ ਫਟਣ ਤੋਂ ਬਾਅਦ ਅੱਜ ਜਪਾਨ ਦੇ ਸਕੀ ਰਿਜ਼ੋਰਟ ਵਿੱਚ ਜ਼ਬਰਦਸਤ ਬਰਫ਼ਬਾਰੀ ਕਰਕੇ ਇੱਕ ਦੀ ਮੌਤ ਹੋ ਗਈ

ਕੇਂਦਰੀ ਜਪਾਨ 'ਚ ਇੱਕ ਜਪਾਨੀ ਫ਼ੌਜੀ ਦੀ ਜ਼ਬਰਦਸਤ ਬਰਫ਼ਬਾਰੀ ਕਰਕੇ ਮੌਤ ਹੋ ਗਈ।

ਇਹ ਬਰਫ਼ਬਾਰੀ ਜਵਾਲਾਮੁਖੀ ਫਟਣ ਕਰਕੇ ਸ਼ੁਰੂ ਹੋਈ। ਜਪਾਨ ਦੇ ਸਕੀ ਰਿਜ਼ੋਰਟ ਦੇ ਉੱਤੇ ਹੈਲੀਕੌਪਟਰ ਰਾਹੀਂ ਗਸ਼ਤ ਜਾਰੀ ਹੈ।

ਮੌਕੇ 'ਤੇ ਖੜੀਆਂ ਐਂਬੁਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ।

ਇਸ ਹਾਦਸੇ 'ਚ 11 ਲੋਕਾਂ ਦੇ ਜਖ਼ਮੀਂ ਹੋਣ ਦੀ ਵੀ ਖ਼ਬਰ ਹੈ, ਜਿੰਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਸੰਜੀਦਾ ਹੈ।

ਸਥਾਨਕ ਮੀਡੀਆ ਅਨੁਸਾਰ ਇਸ ਤਬਾਹੀ ਨੇ ਕੇਂਦਰੀ ਜਪਾਨ ਦੇ ਕੁਸਤਸੂ ਖੇਤਰ ਨਜ਼ਦੀਕ ਇੱਕ ਕਿਲੋਮੀਟਰ ਚੌੜੇ ਇਲਾਕੇ 'ਚ ਪੱਥਰਾਂ ਅਤੇ ਪਹਾੜਾਂ ਨੂੰ ਥੱਲੇ ਸੁੱਟ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)