ਪਹਿਲਗਾਮ ਹਮਲੇ ਵਿੱਚ ਮਾਰੇ ਗਏ ਵਿਨੈ ਨਰਵਾਲ ਨੂੰ ਯਾਦ ਕਰਦਾ ਪਰਿਵਾਰ, 'ਪੀੜ ਘੱਟ ਨਹੀਂ ਰਹੀ'
ਪਹਿਲਗਾਮ ਹਮਲੇ ਵਿੱਚ ਮਾਰੇ ਗਏ ਵਿਨੈ ਨਰਵਾਲ ਨੂੰ ਯਾਦ ਕਰਦਾ ਪਰਿਵਾਰ, 'ਪੀੜ ਘੱਟ ਨਹੀਂ ਰਹੀ'
ਪਹਿਲਗਾਮ ਹਮਲੇ ਵਿੱਚ ਮਾਰੇ ਗਏ ਲੈਫਟੀਨੈਂਟ ਵਿਨੈ ਨਰਵਾਲ ਦਾ ਪਰਿਵਾਰ ਹਾਲੇ ਵੀ ਇਸ ਘਟਨਾ ਦੀ ਪੀੜ ਚੋਂ ਬਾਹਰ ਨਹੀਂ ਨਿਕਲ ਸਕਿਆ। ਵਿਨੈ ਨਰਵਾਲ ਦੇ ਪਿਤਾ ਰਾਜੇਸ਼ ਨਰਵਾਲ ਨੇ ਆਪਣੇ ਪੁੱਤਰ ਦੀਆਂ ਯਾਦਾਂ ਨੂੰ ਘਰ ਦੇ ਇੱਕ ਕਮਰੇ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ।
22 ਅਪ੍ਰੈਲ, 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ 26 ਲੋਕਾਂ ਦੀ ਮੌਤ ਹੋਈ ਸੀ। ਇਹਨਾਂ ਵਿੱਚ ਵਿਨੈ ਨਰਵਾਲ ਵੀ ਸ਼ਾਮਲ ਸਨ। ਨਰਵਾਲ ਦਾ ਵਿਆਹ 16 ਅਪ੍ਰੈਲ ਨੂੰ ਹੋਇਆ ਸੀ ਅਤੇ ਰਿਸੈਪਸ਼ਨ ਪਾਰਟੀ ਹਮਲੇ ਤੋਂ ਮਹਿਜ਼ ਚਾਰ ਦਿਨ ਪਹਿਲਾਂ ਯਾਨੀ 19 ਅਪ੍ਰੈਲ ਨੂੰ ਹੋਈ ਸੀ। ਉਹ ਆਪਣੀ ਪਤਨੀ ਨਾਲ ਛੁੱਟੀਆਂ ਮਨਾਉਣ ਲਈ ਕਸ਼ਮੀਰ ਗਏ ਹੋਏ ਸਨ।
ਰਿਪੋਰਟ- ਕਮਲ ਸੈਣੀ, ਐਡਿਟ- ਪਰਮਜੀਤ ਸਿੰਘ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ