ਤਸਵੀਰਾਂ: ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ

ਕੈਲੀਫੋਰਨੀਆ 'ਚ ਲੱਗੀ ਅੱਗ ਨੇ ਸਭ ਕੁਝ ਤਬਾਹ ਕਰ ਦਿੱਤਾ। ਲੋਕਾਂ ਨੂੰ ਆਪਣਾ ਘਰ ਛੱਡ ਕੇ ਭੱਜਣਾ ਪਿਆ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੂਬੇ ਦੇ ਅੱਗ ਬੁਝਾਊ ਦਸਤੇ ਦਾ ਦਾਅਵਾ-ਨਾਪਾ, ਸੋਨੋਮਾ ਸਣੇ 14 ਥਾਵਾਂ ਤੇ ਅੱਗ ਬੁਝਾਉਣ ਦਾ ਕੰਮ ਜਾਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਲੀਫੋਰਨੀਆ 'ਚ ਹੁਣ ਤੱਕ 73 ਹਜ਼ਾਰ ਏਕੜ ਇਲਾਕਾ ਅੱਗ ਦੀ ਭੇਂਟ ਚੜ੍ਹ ਚੁੱਕਾ ਹੈ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਹਾਲੇ ਤੱਕ 1500 ਇਮਾਰਤਾਂ ਨੂੰ ਨੁਕਸਾਨ ਪਹੁੰਚ ਚੁੱਕਾ ਹੈ, ਜੰਗਲਾਤ ਅਤੇ ਅੱਗ ਬਚਾਊ ਮਹਿਕਮੇ ਦੇ ਮੁਖੀ ਕਿਮ ਪਿਮਲੋਟ ਨੇ ਦੱਸਿਆ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਅੱਗ ਕਾਰਨ ਹੁਣ ਤੱਕ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਾਪਾ, ਸੋਨੋਮਾ ਅਤੇ ਯੂਬਾ ਕੈਲੀਫੋਰਨੀਆ ਦਾ ਮਸ਼ਹੂਰ ਵਾਈਨ ਦਾ ਖੇਤਰ ਹੈ। ਆਪਣੀ ਜਾਨ ਬਚਾਉਂਦਾ ਸ਼ਖਸ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਲੀਫੋਰਨੀਆ ਦੇ ਗਵਰਨਰ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ, "ਜੰਗਲੀ ਅੱਗ ਹਜ਼ਾਰਾਂ ਘਰਾਂ ਨੂੰ ਡਰਾਉਂਦੀ ਹੈ, ਜਿਸ ਕਰਕੇ ਉਨ੍ਹਾਂ ਨੂੰ ਖਾਲੀ ਕਰਾਉਣ ਦਾ ਦਬਾਅ ਹੈ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਕੈਲੀਫੋਰਨੀਆ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਭਿਆਨਕ ਅੱਗ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤੇਜ਼ ਹਨੇਰੀ, ਘੱਟ ਨਮੀ, ਗਰਮ ਤੇ ਸੁੱਕੇ ਮੌਸਮ ਕਰਕੇ ਇਹ ਅੱਗ ਭੜਕ ਗਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਅੱਗ ਕਿਵੇਂ ਲੱਗੀ