ਤਸਵੀਰਾਂ: ਫਸਲ ਦੀ ਕਟਾਈ ਨਾਲ ਜੁੜੇ ਤਿਓਹਾਰਾਂ ਤੇ ਇਸ ਹਫ਼ਤੇ ਦੀਆਂ ਕੁਝ ਹੋਰ ਰੋਚਕ ਪਲ਼ਾਂ ਦੀਆਂ

ਇਸ ਹਫ਼ਤੇ ਦੀਆਂ ਖਾਸ ਝਲਕੀਆਂ ਤਸਵੀਰਾਂ ਰਾਹੀਂ ਦੇਖੋ।

ਤਸਵੀਰ ਕੈਪਸ਼ਨ, ਆਂਧਰਾ-ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਸੰਕ੍ਰਾਂਤੀ ਮੌਕੇ ਸਜਾਇਆ ਗਿਆ ਸਾਨ੍ਹ ਜਿਸ ਨੂੰ 'ਗੰਗਰੇਡੂ' ਕਿਹਾ ਜਾਂਦਾ ਹੈ ਨੱਚ ਰਿਹਾ ਹੈ। ਸੰਕ੍ਰਾਂਤੀ ਫਸਲ ਦੀ ਕਟਾਈ ਦਾ ਤਿਓਹਾਰ ਹੈ।

ਤਸਵੀਰ ਸਰੋਤ, ARUN SANKAR

ਤਸਵੀਰ ਕੈਪਸ਼ਨ, ਫਸਲ ਦੀ ਕਟਾਈ ਨਾਲ ਸਬੰਧਿਤ ਤਮਿਲ ਦਾ ਤਿਓਹਾਰ 'ਪੋਂਗਲ' ਚੇਨੱਈ ਵਿੱਚ ਮਨਾਇਆ ਗਿਆ। ਇਸ ਮੌਕੇ ਇੱਕ ਇੱਕ ਵਿਦਿਆਰਥਣ ਝੂਟੇ ਲੈਂਦੀ ਹੋਈ

ਤਸਵੀਰ ਸਰੋਤ, ARUN SANKAR

ਤਸਵੀਰ ਕੈਪਸ਼ਨ, ਚੇਨੱਈ ਦੇ ਇੱਕ ਕਾਲਜ ਵਿੱਚ ਆਰਮੀ ਡੇਅ ਮੌਕੇ ਇੱਕ ਵਿਦਿਆਰਥਣ ਰਾਕੇਟ ਲਾਂਚਰ ਦੇਖਦੀ ਹੋਈ।

ਤਸਵੀਰ ਸਰੋਤ, Pravin Thakre

ਤਸਵੀਰ ਕੈਪਸ਼ਨ, ਮਹਾਰਾਸ਼ਟਰ ਦੇ ਨਾਸ਼ਿਕ ਵਿੱਚ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ। ਪਿਛਲੇ 2 ਹਫ਼ਤਿਆਂ 9 ਤੋਂ 10 ਡਿਗਰੀ ਦੇ ਨੇੜੇ-ਤੇੜੇ ਹੀ ਨਾਸ਼ਿਕ ਦਾ ਤਾਪਮਾਨ ਰਿਹਾ।

ਤਸਵੀਰ ਸਰੋਤ, Pravin Thakre

ਤਸਵੀਰ ਕੈਪਸ਼ਨ, ਬੁੱਧਵਾਰ ਨੂੰ ਇਤਿਹਾਸਕ ਚਰਚਗੇਟ ਸਟੇਸ਼ਨ ਨੂੰ 148 ਸਾਲ ਹੋ ਗਏ। ਚਰਚਗੇਟ ਸਟੇਸ਼ਨ 10 ਜਨਵਰੀ, 1870 ਨੂੰ ਖੋਲ੍ਹਿਆ ਗਿਆ ਸੀ। ਇੱਥੋੰ ਹਰ ਰੋਜ਼ 5 ਟਰੇਨਾਂ ਆਉਂਦੀਆਂ-ਜਾਂਦੀਆਂ ਸਨ। ਚਰਚਗੇਟ ਸਟੇਸ਼ਨ ਸਵਿੱਸ ਸਟਾਈਲ ਵਿੱਚ 1876 ਨੂੰ ਬਣਾਇਆ ਗਿਆ ਸੀ। ਦਿਸੰਬਰ, 1926 ਨੂੰ ਬਿਜਲੀ ਦੀ ਟਰੇਨ ਸੇਵਾ ਲਈ 1926 ਨੂੰ ਇਸ ਦੀ ਮੁਰੰਮਤ ਕੀਤੀ ਗਈ।

ਤਸਵੀਰ ਸਰੋਤ, Western Railway

ਤਸਵੀਰ ਕੈਪਸ਼ਨ, ਅਹਿਮਦਾਬਾਦ ਵਿੱਚ ਮੁਸਲਿਮ ਭਾਈਚਾਰੇ ਦਾ ਸਮੂਹਿਕ ਵਿਆਹ ਹੋਇਆ।

ਤਸਵੀਰ ਸਰੋਤ, Western Railway

ਤਸਵੀਰ ਕੈਪਸ਼ਨ, ਗੁਜਰਾਤ ਵਿੱਚ 'ਉੱਤਰਨ' ਤਿਓਹਾਰ ਦੀਆਂ ਤਿਆਰੀਆਂ ਜ਼ੋਰਾਂ ਤੇ। ਇਸ ਮੌਕੇ ਪਤੰਗਾਂ ਲਈ ਖਾਸ ਧਾਗਾ ਬਣਾ ਰਿਹਾ ਹੈ ਇੱਕ ਸ਼ਖ਼ਸ।

ਤਸਵੀਰ ਸਰੋਤ, NARINDER NANU/AFP/Getty Images

ਤਸਵੀਰ ਕੈਪਸ਼ਨ, 8 ਜਨਵਰੀ, 2018: ਪਾਕਿਸਤਾਨ ਤੋਂ ਰਿਹਾ ਹੋ ਕੇ ਮੁਲਕ ਪਰਤੇ ਭਾਰਤੀ ਮਛੇਰੇ ਵਾਹਘਾ ਸਰਹੱਦ ਪਾਰ ਕਰਦਿਆਂ ਹੀ ਭਾਰਤੀ ਜ਼ਮੀਨ ਨੂੰ ਚੁੰਮਦੇ ਹਨ। ਪਾਕਿਸਤਾਨ ਨੇ 7 ਜਨਵਰੀ ਨੂੰ 147 ਮਛੇਰਿਆਂ ਨੂੰ ਰਿਹਾ ਕਰ ਦਿੱਤਾ ਸੀ।

ਤਸਵੀਰ ਸਰੋਤ, Getty Images/SHAMMI MEHRA/AFP

ਤਸਵੀਰ ਕੈਪਸ਼ਨ, ਜਲੰਧਰ ਵਿੱਚ ਸੂਰਜ ਛਿਪਣ ਵੇਲੇ ਦਰਖਤ ਦੀਆਂ ਟਾਹਣੀਆਂ ਉੱਤੇ ਬੈਠੇ ਪੰਛੀ।

ਤਸਵੀਰ ਸਰੋਤ, BBC/NOAH SEELAM

ਤਸਵੀਰ ਕੈਪਸ਼ਨ, ਸਿਕੰਦਰਾਬਾਦ ਰੇਲਵੇ ਸਟੇਸ਼ਨ ਉੱਤੇ 12 ਜਨਵਰੀ ਨੂੰ ਟਰੇਨ ਦੀ ਉਡੀਕ ਕਰਦੇ ਮੁਸਾਫ਼ਰ। ਇਹ ਲੋਕ ਆਂਧਰਾ ਪ੍ਰਦੇਸ਼ ਦੇ ਫਸਲ ਦੀ ਕਟਾਈ ਨਾਲ ਜੁੜੇ ਖਾਸ ਤਿਓਹਾਰ 'ਸੰਕ੍ਰਾਂਤੀ' ਮਨਾਉਣ ਲਈ ਆਪਣੇ-ਆਪਣੇ ਘਰਾਂ ਨੂੰ ਜਾ ਰਹੇ ਹਨ।