ਨਾ ਉਮਰ ਦੀ ਪਰਵਾਹ ਅਤੇ ਨਾ ਹੀ ਥਕਾਵਟ ਦਾ ਡਰ, ਮਿਲੋ ਰਾਜਸਥਾਨ ਦੀ 94 ਸਾਲ ਦੀ ਪਾਨੀ ਦੇਵੀ ਨਾਲ, ਜੋ ਖੇਡਾਂ 'ਚ ਕਈ ਮੈਡਲ ਜਿੱਤੇ ਚੁੱਕੇ ਹਨ

ਨਾ ਉਮਰ ਦੀ ਪਰਵਾਹ ਅਤੇ ਨਾ ਹੀ ਥਕਾਵਟ ਦਾ ਡਰ, ਮਿਲੋ ਰਾਜਸਥਾਨ ਦੀ 94 ਸਾਲ ਦੀ ਪਾਨੀ ਦੇਵੀ ਨਾਲ, ਜੋ ਖੇਡਾਂ 'ਚ ਕਈ ਮੈਡਲ ਜਿੱਤੇ ਚੁੱਕੇ ਹਨ

ਨਾ ਉਮਰ ਦੀ ਪਰਵਾਹ, ਨਾ ਥਕਾਵਟ ਦਾ ਡਰ, ਸਿਰਫ ਕੁਝ ਵੱਖਰਾ ਕਰਨ ਦਾ ਜਜ਼ਬਾ। ਪਾਨੀ ਦੇਵੀ ਜਿਸ ਮਾਹੌਲ ਤੋਂ ਆਉਂਦੇ ਹਨ, ਉੱਥੇ ਇਸ ਉਮਰ ਵਿੱਚ ਖੇਡਣਾ ਲਗਭਗ ਨਾਮੁਮਕਿਨ ਮੰਨਿਆ ਜਾਂਦਾ ਹੈ।

ਜਿਸ ਉਮਰ ਵਿੱਚ ਜ਼ਿਆਦਾਤਰ ਲੋਕ ਅਰਾਮ ਕਰਨਾ ਪਸੰਦ ਕਰਦੇ ਹਨ, ਉਸ ਉਮਰ ਦੇ ਪੜਾਅ 'ਤੇ ਪਾਨੀ ਦੇਵੀ ਬਜ਼ੁਰਗ ਹੋਣ ਦੇ ਮਾਇਨੇ ਬਦਲ ਰਹੇ ਹਨਨ।

ਰਾਜਸਥਾਨ ਦੀ 94 ਸਾਲਾ ਪਾਣੀ ਦੇਵੀ ਮਾਸਟਰ ਐਥਲੀਟ ਬਣਨ ਲਈ ਟ੍ਰੇਨਿੰਗ ਲੈ ਰਹੇ ਹਨ। ਇਸ ਪਿੱਛੇ ਉਨ੍ਹਾਂ ਦਾ ਰਾਜ਼ ਹੈ ਨਾ ਕੋਈ ਡਰ, ਨਾ ਕੋਈ ਹੱਦ।

ਇਹ ਕਹਾਣੀ ਇਸ ਲਈ ਵੀ ਖਾਸ ਹੈ ਕਿਉਂਕਿ ਉਨ੍ਹਾਂ ਦੇ ਪੋਤੇ ਜੈ ਕਿਸ਼ਨ ਹੀ ਉਨ੍ਹਾਂ ਦੇ ਕੋਚ ਹਨ।

ਬੀਬੀਸੀ ਦੇ ਪੱਤਰਕਾਰ ਕੁਮਾਰੀ ਸਨੇਹਾ ਨੇ ਪਾਨੀ ਦੇਵੀ ਅਤੇ ਜੈ ਕਿਸ਼ਨ ਨਾਲ ਮੁਲਾਕਾਤ ਕੀਤੀ। ਦੇਖੋ ਉਨ੍ਹਾਂ ਦਾ ਸਫ਼ਰ, ਚੁਣੌਤੀਆਂ ਤੇ ਖੇਡਾਂ ਨੇ ਕਿਵੇਂ ਉਨ੍ਹਾਂ ਦੀ ਜ਼ਿੰਦਗੀ ਬਦਲੀ ਹੈ।

ਰਿਪੋਰਟ: ਕੁਮਾਰੀ ਸਨੇਹਾ, ਸ਼ੂਟ/ਐਡਿਟ: ਦੇਬਲਿਨ ਰਾਏ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)